SGPC ਮੁਲਾਜ਼ਮ ਭੇਦਭਰੇ ਹਾਲਾਤ ''ਚ ਗਾਇਬ, ਦੋ ਦਿਨ ਤੋਂ ਨਹੀਂ ਪਹੁੰਚੇ ਘਰ, ਨਹਿਰ ਕੋਲ ਮਿਲਿਆ ਸਕੂਟਰ

Tuesday, Jun 24, 2025 - 05:05 PM (IST)

SGPC ਮੁਲਾਜ਼ਮ ਭੇਦਭਰੇ ਹਾਲਾਤ ''ਚ ਗਾਇਬ, ਦੋ ਦਿਨ ਤੋਂ ਨਹੀਂ ਪਹੁੰਚੇ ਘਰ, ਨਹਿਰ ਕੋਲ ਮਿਲਿਆ ਸਕੂਟਰ

ਅੰਮ੍ਰਿਤਸਰ- ਅੰਮ੍ਰਿਤਸਰ ਥਾਣਾ ਬੀ ਡਵਿਜ਼ਨ ਦੇ ਅਧੀਨ ਆਉਣ ਵਾਲੇ ਇਲਾਕੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਪ੍ਰਚਾਰ ਵਿਭਾਗ ਦੇ ਮੁਲਾਜ਼ਮ ਕਰਤਾਰ ਸਿੰਘ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭੇਦਭਰੇ ਹਾਲਾਤ 'ਚ ਲਾਪਤਾ ਹੋਏ ਕਰਤਾਰ ਸਿੰਘ ਦੀ ਤਲਾਸ਼ ਵਿੱਚ SGPC ਅਤੇ ਉਸ ਦਾ ਪਰਿਵਾਰ ਲਗਾਤਾਰ ਜੁਟਿਆ ਹੋਇਆ ਹੈ। SGPC ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਪਹੁੰਚਿਆ। ਅਸੀਂ ਉਹਦੇ ਘਰ ਰਿਸ਼ਤੇਦਾਰਾਂ ਕੋਲ ਜਾਂਚ ਕੀਤੀ ਪਰ ਕੋਈ ਪਤਾ ਨਹੀਂ ਲੱਗਿਆ। ਉਨ੍ਹਾਂ ਦਾ ਸਕੂਟਰ ਨਹਿਰ ਕੋਲੋਂ ਮਿਲਿਆ ਹੈ ਜਿਸ ਕਾਰਨ ਸਾਨੂੰ ਮਾਮਲੇ ਦੀ ਗੰਭੀਰਤਾ 'ਤੇ ਸ਼ੱਕ ਹੈ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

 ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ'ਤੇ ਇਹ ਮਾਮਲਾ ਆਮ ਗਾਇਬੀ ਨਹੀਂ ਲੱਗਦਾ। ਜੇਕਰ ਇਹ ਮਾਮਲਾ ਕਿਸੇ ਸਾਜ਼ਿਸ਼ ਜਾਂ ਹਿੰਸਕ ਘਟਨਾ ਨਾਲ ਜੁੜਿਆ ਹੋਇਆ ਹੈ, ਤਾਂ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ ਪੁਲਸ ਵੱਲੋਂ ਵੀ ਮਾਮਲੇ ਦੀ ਜਾਂਚ ਜਾਰੀ ਹੈ। ਥਾਣਾ ਬੀ ਡਵਿਜ਼ਨ ਦੇ ਪੁਲਸ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਵੀ ਪਰਿਵਾਰ ਵੱਲੋਂ ਦੋ ਦਿਨਾਂ ਤੋਂ ਕਰਤਾਰ ਸਿੰਘ ਦੇ ਗਾਇਬ ਹੋਣ ਦੀ ਸ਼ਿਕਾਇਤ ਮਿਲੀ ਸੀ। ਨਹਿਰ ਕੋਲੋਂ ਉਨ੍ਹਾਂ ਦੀ ਸਕੂਟਰ ਮਿਲਿਆ ਹੈ ਅਤੇ ਤਲਾਸ਼ ਜਾਰੀ ਹੈ। ਸਾਰੇ ਨਜ਼ਦੀਕੀ ਥਾਣਿਆਂ ਨੂੰ ਜਾਣਕਾਰੀ ਭੇਜੀ ਗਈ ਹੈ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸਾਰੇ ਸਬੂਤਾਂ ਦੇ ਆਧਾਰ 'ਤੇ ਅਗਲਾ ਕਦਮ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News