ਐੱਸ.ਜੀ.ਐੱਲ. ਹਸਪਤਾਲ ''ਚ ''ਜਲਪਰੀ'' ਨੇ ਲਿਆ ਜਨਮ
Friday, Sep 27, 2019 - 11:37 AM (IST)

ਜਲੰਧਰ (ਚਾਂਦ)—ਐੱਸ.ਜੀ.ਐੱਲ. ਹਸਪਤਾਲ ਗੜ੍ਹਾ ਰੋਡ 'ਤੇ 27 ਸਾਲਾ ਸੋਨੂੰ ਕਮਾਰੀ ਨੇ 'ਜਲਪਰੀ' ਵਰਗੇ ਨਜ਼ਰ ਆਉਣ ਵਾਲੇ ਬੱਚੇ ਨੂੰ ਜਨਮ ਦਿੱਤਾ। ਡਾ. ਨੀਲੂ ਖੰਨਾ ਨੇ ਦੱਸਿਆ ਕਿ ਬੀਤੇ ਦਿਨ 28 ਹਫਤੇ ਦੀ ਗਰਭਵਤੀ ਮਹਿਲਾ ਦੇ ਪੇਟ 'ਚ ਬੇਹੱਦ ਦਰਦ ਹੋ ਰਿਹਾ ਸੀ ਅਤੇ ਉਸ ਨੂੰ ਦਾਖਲ ਕਰ ਲਿਆ। ਗਰਭਵਤੀ ਮਹਿਲਾ ਦੀ ਅਲਟਰਾਸਾਉਂਡ ਰਿਪੋਰਟ ਤੋਂ ਪਤਾ ਚੱਲਿਆ ਕਿ ਬੱਚੇ ਦੀ ਬਨਾਵਟ ਅਲੱਗ ਹੈ। ਬੱਚੇ ਦੇ ਇਰਦ-ਗਿਰਦ ਪਾਣੀ ਬਿਲਕੁੱਲ ਖਤਮ ਹੋ ਚੁੱਕਾ ਹੈ।
ਜਾਣਕਾਰੀ ਦਿੰਦੇ ਹੋਏ ਡਾ. ਨੀਲੂ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਉਹ ਬੱਚਾ ਜਲਪਰੀ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਸ ੇਬੱਚੇ ਦਾ 4.30 ਵਜੇ ਆਪਰੇਸ਼ਨ ਕੀਤਾ। ਬੱਚੇ ਦੀਆਂ ਦੋਵੇਂ ਲੱਤਾਂ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਸਨ। ਇਸ ਲਈ ਬੱਚੇ ਦੇ ਲਿੰਗ ਦਾ ਪਤਾ ਨਹੀਂ ਲੱਗ ਸਕਿਆ। ਬੱਚਾ ਲਗਭਗ ਇਕ ਘੰਟੇ ਤੱਕ ਜ਼ਿੰਦਾ ਰਿਹਾ। ਡਾ. ਨੀਲ ਖੰਨਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੇਸ ਬਹੁਤ ਦੁਰਲੱਭ ਹੁੰਦੇ ਹਨ। ਵਾਈਸ ਚੇਅਰਮੈਨ ਅਤੇ ਸੀ.ਈ.ਓ. ਮਨਿੰਦਰਪਾਲ ਸਿੰਘ ਰਿਯਾੜ ਨੇ ਦੱਸਿਆ ਕਿ ਹਸਪਤਾਲ 'ਚ ਹਰ ਬੀਮਾਰੀ ਦਾ ਇਲਾਜ ਆਧੁਨਿਕ ਤਕਨੀਕ ਨਾਲ ਹੀ ਕੀਤਾ ਜਾਂਦਾ ਹੈ।