ਸਪਾ ਸੈਂਟਰ 'ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਟ੍ਰੈਪ ਲਗਾ ਕੀਤਾ ਪਰਦਾਫਾਸ਼
Thursday, Jul 27, 2023 - 10:01 PM (IST)

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਥਿਤ ਐੱਨ. ਏ. ਸੀ. ਵਿਚ ਡੀ. ਐੱਸ. ਪੀ. ਨਾਰਥ ਈਸਟ ਪੀ. ਅਭਿਨੰਦਨ ਨੇ ਪੁਲਸ ਟੀਮ ਨਾਲ ਅਮੇਜਿੰਗ ਸਪਾ ਸੈਂਟਰ ਵਿਚ ਛਾਪਾ ਮਾਰਿਆ। ਪੁਲਸ ਨੇ ਸਪਾ ਸੈਂਟਰ ਤੋਂ ਦੋ ਔਰਤਾਂ ਨੂੰ ਰੈਸਕਿਊ ਕਰਵਾ ਕੇ ਮਾਲਿਕ ਨੂੰ ਗ੍ਰਿਫ਼ਤਾਰ ਕੀਤਾ। ਉਸਦੀ ਪਛਾਣ ਮਨੀਮਾਜਰਾ ਦੇ ਗੋਵਿੰਦਪੁਰਾ ਨਿਵਾਸੀ ਸਾਗਰ ਖਾਨ ਵਜੋਂ ਹੋਈ। ਮੌਲੀਜਾਗਰਾਂ ਥਾਣਾ ਪੁਲਸ ਨੇ ਸਾਗਰ ਖਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਵਾਂ ਔਰਤਾਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਡੀ. ਐੱਸ. ਪੀ. ਨਾਰਥ ਈਸਟ ਪੀ. ਅਭਿਨੰਦਨ ਨੂੰ ਸੂਚਨਾ ਮਿਲੀ ਕਿ ਮਨੀਮਾਜਰਾ ਐੱਨ. ਏ. ਸੀ. ਵਿਚ ਅਮੇਜਿੰਗ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਨੇ ਇਕ ਵਿਅਕਤੀ ਨੂੰ ਫਰਜ਼ੀ ਗਾਹਕ ਬਣਾ ਕੇ ਭੇਜਿਆ, ਜੋ ਮਾਲਿਕ ਸਾਗਰ ਖਾਨ ਨੂੰ ਮਿਲਿਆ। ਗਾਹਕ ਨੇ ਸਾਗਰ ਨਾਲ ਗੱਲਬਾਤ ਕਰ ਕੇ 500-500 ਦੇ ਨੋਟ ਦੇ ਦਿੱਤੇ। ਇਸਤੋਂ ਬਾਅਦ ਡੀ. ਐੱਸ. ਪੀ. ਨੇ ਪੁਲਸ ਟੀਮ ਨਾਲ ਸਪਾ ਸੈਂਟਰ ’ਤੇ ਛਾਪਾ ਮਾਰਿਆ, ਜਿੱਥੇ ਦੋ ਔਰਤਾਂ ਪੁਲਸ ਨੂੰ ਮਿਲੀਆਂ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਮਾਲਿਕ ਸਾਗਰ ਖਾਨ ਜ਼ਬਰਦਸਤੀ ਮਸਾਜ ਦੀ ਆੜ ਵਿਚ ਦੇਹ ਵਪਾਰ ਕਰਵਾ ਰਿਹਾ ਸੀ। ਮੌਲੀਜਾਗਰਾਂ ਥਾਣਾ ਪੁਲਸ ਨੇ ਸਾਗਰ ਖਾਨ ਨੂੰ ਗ੍ਰਿਫ਼ਤਾਰ ਕਰ ਕੇ ਔਰਤਾਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ
ਮਨੀਮਾਜਰਾ ਐੱਨ. ਏ. ਸੀ. ਵਿਚ ਦੋ ਦਰਜ਼ਨ ਤੋਂ ਜ਼ਿਆਦਾ ਸਪਾ ਸੈਂਟਰ ਖੁੱਲ੍ਹੇ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਕਰਵਾਇਆ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਨਾਬਾਲਿਗ ਕੁੜੀ ਤੋਂ ਜ਼ਬਰਦਸਤੀ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ। ਮੀਨਮਾਜਰਾ ਥਾਣਾ ਪੁਲਸ ਨੇ ਕੁੜੀ ਦੀ ਰਿਸ਼ਤੇਦਾਰ ਅਤੇ ਸਪਾ ਸੈਂਟਰ ਮਾਲਿਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : 48 ਪਟਵਾਰੀਆਂ ਸਣੇ 138 ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸੇਗੀ ਮਾਨ ਸਰਕਾਰ, ਪੁੱਜੀ ਸਜ਼ਾਵਾਂ ਦੇਣ ਦੀ ਸਿਫਾਰਸ਼
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8