ਬਠਿੰਡਾ ਵਿਖੇ ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਪੁਲਸ ਦੀ ਰੇਡ, 4 ਔਰਤਾਂ ਸਮੇਤ 7 ਗ੍ਰਿਫਤਾਰ
Friday, May 12, 2023 - 06:11 PM (IST)
ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਵੱਲੋਂ ਸਪਾ ਸੈਂਟਰ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਕਰਨ ਦੇ ਦੋਸ਼ਾਂ ’ਚ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਰ ਔਰਤਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ 100 ਫੁੱਟ ਰੋਡ ’ਤੇ ਮੁਲਜ਼ਮ ਰੋਹਿਤ, ਰਹਿਮਨ ਅਤੇ ਅਮਿਤ ਵਾਸੀ ਲੁਧਿਆਣਾ ਵੱਲੋਂ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਸਪਾ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਵਾਪਰਿਆ ਵੱਡਾ ਹਾਦਸਾ, ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜਿਊਂਦਾ ਸੜਿਆ ਵਿਅਕਤੀ
ਪੁਲਸ ਵਲੋਂ ਸੂਚਨਾ ਦੇ ਆਧਾਰ ’ਤੇ ਗੁੱਡਵਿਲ ਨਾਂ ਦੇ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਸਪਾ ਸੈਂਟਰ ਵਿਚ ਕੰਮ ਕਰਨ ਵਾਲੀ ਮਾਇਆ ਵਾਸੀ ਹਨੂਮਾਨਗੜ੍ਹ, ਹਰਪ੍ਰੀਤ ਕੌਰ ਵਾਸੀ ਅ੍ਰੰਮਿਤਸਰ, ਗੀਤਾ ਵਾਸੀ ਬਠਿੰਡਾ, ਸੋਨੀਆ ਵਾਸੀ ਅ੍ਰੰਮਿਤਸਰ, ਜਾਫ਼ਰ ਖਾਨ ਵਾਸੀ ਬਠਿੰਡਾ, ਸੋਨੂੰ ਅਤੇ ਅਮਨ ਕੁਮਾਰ ਵਾਸੀ ਗਿੱਦੜਵਾਹਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਇਮੋਰਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਹੋਇਆ ਵੱਡਾ ਬਦਲਾਅ, ਪਿਛਲੇ 22 ਸਾਲਾਂ ਦਾ ਰਿਕਾਰਡ ਟੁੱਟਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।