ਪੁਲਸ ਨੇ ਬੇਨਕਾਬ ਕੀਤਾ ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ

10/27/2020 6:26:57 PM

ਜ਼ੀਰਕਪੁਰ (ਗੁਰਪ੍ਰੀਤ) : ਬਲਟਾਣਾ 'ਚ ਸਥਿਤ ਹੋਟਲ ਡਾਇਮੰਡ ਲੀਫ ਐਂਡ ਸਪਾ ਵਿਖੇ ਪੁਲਸ ਨੇ ਛਾਪੇਮਾਰੀ ਦੌਰਾਨ ਦੇਹ ਵਪਾਰ ਦੇ ਧੰਦੇ ਦੇ ਦੋਸ਼ਾਂ ਹੇਠ ਹੋਟਲ ਮਾਲਕ, ਮੈਨੇਜ਼ਰ ਅਤੇ 12 ਗ੍ਰਾਹਕਾਂ ਸਮੇਤ 9 ਕੁੜੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਹੋਟਲ ਦੇਹ ਵਪਾਰ ਦਾ ਧੰਦਾ ਚਲਾਕੇ ਗਾਹਕਾ ਤੋਂ ਮੋਟੀ ਰਕਮ ਵਸੂਲ ਕਰ ਰਹੇ ਹਨ। ਜਿਸ ਤੋਂ ਬਾਅਦ ਜ਼ੀਰਕਪੁਰ ਦੇ ਥਾਣਾ ਮੁੱਖੀ ਰਾਜਪਾਲ ਸਿੰਘ ਗਿੱਲ ਅਤੇ ਬਲਟਾਣਾ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਪੁਲਸ ਪਾਰਟੀ ਨਾਲ ਉਕਤ ਹੋਟਲ 'ਚ ਰੇਡ ਕੀਤੀ ਅਤੇ ਹੋਟਲ 'ਚੋਂ 12 ਗ੍ਰਾਹਕਾਂ ਅਤੇ 9 ਕੁੜੀਆਂ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ :  ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ

ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੁੜੀਆਂ ਦੇ ਵਾਰਸਾਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਹੋਟਲ ਨੂੰ ਦੇਵ ਰਾਣਾ ਵਾਸੀ ਸੰਨੀ ਐਨਕਲੇਵ ਜ਼ੀਰਕਪੁਰ, ਸ੍ਰੀ ਭਗਵਾਨ ਉਰਫ ਛੋਜੀ ਵਾਸੀ ਸੈਕਟਰ-19 ਪੰਚਕੂਲਾ, ਦੀਪਕ ਪੁੱਤਰ ਦਰਬਾਰੀ ਲਾਲ ਵਾਸੀ ਤ੍ਰਿਵੈਦੀ ਕੈਂਪ ਮੁਬਾਰਕਪੁਰ ਅਤੇ ਹੰਸ ਰਾਜ ਸ਼ਰਮਾ ਵਾਸੀ ਪਿੰਡ ਲੋਹਗੜ੍ਹ ਕਿਰਾਏ/ਲੀਜ਼ 'ਤੇ ਚਲਾ ਰਹੇ ਸਨ। ਹੋਟਲ ਦਾ ਮੈਨੇਜਰ ਇਜਾਜ਼ ਖਾਜਾ ਪੁੱਤਰ ਗੁਲਾਬ ਨਬੀ ਵਾਸੀ ਜੰਮੂ ਇਨ੍ਹਾਂ ਦੀ ਸ਼ਹਿ 'ਤੇ ਹੋਟਲ ਵਿਚ ਕੰਮ ਦੇਖਦਾ ਹੈ।

ਇਹ ਵੀ ਪੜ੍ਹੋ :  ਲਾਰੈਂਸ ਬਿਸ਼ਨੋਈ ਗੈਂਗ ਦਾ ਵਾਂਟੇਡ ਗੈਂਗਸਟਰ ਕਾਬੂ, ਵੱਡੇ ਖ਼ੁਲਾਸੇ ਹੋਣ ਦੀ ਉਮੀਦ

ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਕੰਮ ਲਈ ਅਮਨ ਗੁਲਾਟੀ ਪੁੱਤਰ ਰਮੇਸ਼ ਗੁਲਾਟੀ ਵਾਸੀ ਦਾਣਾ ਮੰਡੀ ਕੁੱਲੂ ਹਿਮਾਚਲ ਪ੍ਰਦੇਸ਼ ਹਾਲ ਵਾਸੀ ਅੰਬਾਲਾ ਅਤੇ ਦੀਪਕ ਚਾਵਲਾ ਵਾਸੀ ਕੋਟਕਪੂਰਾ ਕੁੜੀਆਂ ਸਪਲਾਈ ਕਰਦੇ ਹਨ। ਉਨ੍ਹਾਂ ਹੋਟਲ ਅਤੇ ਸਪਾ ਮਾਲਕਾਂ ਨੂੰ ਸਖ਼ਤ ਹਿਦਾਇਤ ਦਿੰਦਿਆਂ ਆਖਿਆ ਕਿ ਜੇਕਰ ਹੋਟਲ ਅਤੇ ਸਪਾ 'ਚ ਕੋਈ ਵੀ ਗਲਤ ਕੰਮ ਹੁੰਦਾ ਪਾਇਆ ਗਿਆ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਦਸੂਹਾ ਬਸ ਸਟੈਂਡ ਨੇੜੇ ਟੂਰਿਸਟ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਦੀ ਮੌਤ

 


Gurminder Singh

Content Editor

Related News