ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, 4 ਕੁੜੀਆਂ ਮੌਕੇ 'ਤੇ ਗ੍ਰਿਫ਼ਤਾਰ

Thursday, Jun 27, 2024 - 11:03 AM (IST)

ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, 4 ਕੁੜੀਆਂ ਮੌਕੇ 'ਤੇ ਗ੍ਰਿਫ਼ਤਾਰ

ਖਰੜ (ਗਗਨਦੀਪ) : ਇੱਥੇ ਸੰਨੀ ਇਨਕਲੇਵ ਦੀ ਕਮਰਸ਼ੀਅਲ ਮਾਰਕੀਟ 'ਚ ਸਥਿਤ ਸ਼ੋਅਰੂਮ ’ਚ ਚੱਲ ਰਹੇ ਸਪਾ ਸੈਂਟਰ ’ਚ ਕਥਿਤ ਤੌਰ ’ਤੇ ਚੱਲ ਰਹੇ ਸੈਕਸ ਰੈਕੇਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਪਿਊਸ਼ ਗੋਇਲ ਨੇ ਦੱਸਿਆ ਕਿ ਸਾਡੀ 8 ਵਕੀਲਾਂ ਦੀ ਟੀਮ ਹੈ ਅਤੇ ਇਸ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਦਫ਼ਤਰ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਇੰਝ ਠੱਗਦਾ ਸੀ ਗਿਰੋਹ (ਵੀਡੀਓ)  

ਉਨ੍ਹਾਂ ਦੇ ਦਫ਼ਤਰ ਦੀ ਉੱਪਰਲੀ ਮੰਜ਼ਿਲ ’ਤੇ ਸਪਾ ਸੈਂਟਰ ਚੱਲ ਰਿਹਾ ਹੈ। ਉਹ ਇਸ ਤੋਂ ਉਹ ਬਹੁਤ ਤੰਗ ਸਨ। ਇਸ ਸਬੰਧੀ ਥਾਣਾ ਸਦਰ ਖਰੜ ਵਿਖੇ ਸੂਚਨਾ ਦੇਣ ’ਤੇ ਪੀ. ਸੀ. ਆਰ. ਦੇ ਪੁਲਸ ਪਾਰਟੀ ਏ. ਐੱਸ. ਆਈ. ਗੁਰਚਰਨ  ਸਿੰਘ ਤੇ ਏ. ਐੱਸ. ਆਈ. ਹਰਜਿੰਦਰ ਸਿੰਘ ਤੇ ਥਾਣਾ ਸਦਰ ਖਰੜ ਦੇ ਡਿਊਟੀ ਅਫ਼ਸਰ ਏ. ਐੱਸ. ਆਈ. ਕੁਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਕੀਮ ਲਈ ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਜਲਦੀ ਕਰ ਦਿਓ Apply

ਪੁੱਛਗਿੱਛ ਕਰਨ ਉਪਰੰਤ ਸੈਂਟਰ ਦੀਆਂ 4 ਕੁੜੀਆਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵੱਲੋਂ ਸ਼ਿਕਾਇਤ ਕਰਤਾ ਦੇ ਬਿਆਨ ਕਲਮਬੰਦ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਸਪਾ ਸੈਂਟਰ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News