ਮਹੀਨੇ ਤੋਂ ਸੀਵਰੇਜ ਬੰਦ, ਮੰਦਰ ''ਚ ਫੈਲਿਆ ਗੰਦਾ ਪਾਣੀ

01/19/2018 4:18:54 AM

ਅੰਮ੍ਰਿਤਸਰ,   (ਵੜੈਚ)-   ਵਾਰਡ-18 ਦੇ ਇਲਾਕੇ ਜਗਦੰਬੇ ਕਾਲੋਨੀ ਵਿਖੇ ਪਿਛਲੇ ਕਰੀਬ 4 ਹਫਤਿਆਂ ਤੋਂ ਬੰਦ ਸੀਵਰੇਜ ਦੀਆਂ ਮੁਸ਼ਕਲਾਂ ਕਰ ਕੇ ਲੋਕਾਂ 'ਚ ਪ੍ਰੇਸ਼ਾਨੀਆਂ ਦਾ ਮਾਹੌਲ ਬਣਿਆ ਹੋਇਆ ਹੈ। ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਘਰਾਂ ਤੋਂ ਇਲਾਵਾ ਇਲਾਕੇ ਦੇ ਸ਼ੰਕਰਾਚਾਰੀਆ ਮੰਦਰ ਦੇ ਵਿਹੜੇ ਵਿਚ ਵੀ ਤੈਰ ਰਿਹਾ ਹੈ। ਇਲਾਕਾ ਨਿਵਾਸੀਆਂ ਬਿਮਲਾ ਰਾਣੀ, ਕਮਲੇਸ਼, ਕਵਿਤਾ ਸ਼ਰਮਾ, ਰਵਿੰਦਰ ਸੁਲਤਾਨਵਿੰਡ, ਪੰਡਿਤ ਪਰਸ਼ੂ ਰਾਮ, ਊਸ਼ਾ, ਜੋਤੀ, ਸੋਨੀਆ, ਬੱਬੀ, ਆਰਤੀ, ਬਬਲੀ, ਅਨੀਤਾ, ਅਰਜਨ ਮਹਾਜਨ, ਰਾਕੇਸ਼ ਕੁਮਾਰ, ਵਿੱਕੀ, ਅਮਨਦੀਪ, ਸੁਨੀਲ ਕੁਮਾਰ ਤੇ ਗੋਬਿੰਦ ਲਾਲ ਨੇ ਨਿਗਮ ਪ੍ਰਸ਼ਾਸਨ ਤੇ ਕੌਂਸਲਰ ਖਿਲਾਫ ਪ੍ਰਦਰਸ਼ਨ ਕਰਦਿਆਂ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਤੇ ਨਿਗਮ ਚੋਣਾਂ ਦੌਰਾਨ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਇਲਾਕੇ ਵਿਚ ਕਰੀਬ ਇਕ ਮਹੀਨੇ ਤੋਂ ਬੰਦ ਸੀਵਰੇਜ ਨਹੀਂ ਖੁੱਲ੍ਹਵਾਇਆ ਗਿਆ। ਇਸ ਸਬੰਧੀ ਨਿਗਮ ਵਿਭਾਗ ਦੇ ਐੱਸ. ਈ. ਅਨੁਰਾਗ ਮਹਾਜਨ ਅਤੇ ਐਕਸੀਅਨ ਤਿਲਕ ਰਾਜ ਜੱਸੜ ਸਮੇਤ ਸੰਦੀਪ ਰਿੰਕਾ ਵਾਰਡ ਕੌਂਸਲਰ ਨੂੰ ਅਪੀਲ ਕਰਨ ਦੇ ਬਾਵਜੂਦ ਮੁਸ਼ਕਲ ਦੇ ਹੱਲ ਲਈ ਧਿਆਨ ਨਹੀਂ ਦਿੱਤਾ ਗਿਆ।  ਨਿਗਮ ਦੇ ਐੱਸ. ਈ. ਨੇ ਐਕਸੀਅਨ ਅਤੇ ਐਕਸੀਅਨ ਨੇ ਜੇ. ਈ. ਨੂੰ ਕਹਿ ਦਿੱਤਾ ਪਰ ਮੁਸ਼ਕਲ ਦਾ ਹੱਲ ਨਹੀਂ ਹੋ ਸਕਿਆ। ਘਰਾਂ ਵਿਚ ਗੰਦੇ ਪਾਣੀ ਦੇ ਇਕੱਠੇ ਹੋਣ ਉਪਰੰਤ ਫੈਲੀ ਬਦਬੂ ਕਰ ਕੇ ਖਾਣਾ ਖਾਣ ਅਤੇ ਪਲ-ਪਲ ਬਤੀਤ ਕਰਨਾ ਮੁਸ਼ਕਲ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਨਿਗਮ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਵਰੇਜ ਮੁਸ਼ਕਲ ਦਾ ਤੁਰੰਤ ਹੱਲ ਕਰਵਾਇਆ ਜਾਵੇ।
ਕਰਵਾਈ ਜਾ ਰਹੀ ਹੈ ਸੀਵਰੇਜ ਦੀ ਸਫਾਈ : ਰਿੰਕਾ : ਵਾਰਡ ਕੌਂਸਲਰ ਸੰਦੀਪ ਰਿੰਕਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸੀਵਰੇਜ ਦੀ ਸਫਾਈ ਨਹੀਂ ਕਰਵਾਈ ਗਈ। ਵਾਰਡ ਵਾਸੀਆਂ ਨੂੰ ਸੀਵਰੇਜ ਸਹੂਲਤਾਂ ਦੇਣ ਲਈ ਪਾਈਪਾਂ 'ਚੋਂ ਗੰਦਗੀ ਕਢਵਾਈ ਜਾ ਰਹੀ ਹੈ। ਵਾਰਡ ਦੀਆਂ ਕਰੀਬ 50 ਗਲੀਆਂ ਹਨ। ਪਾਈਪਾਂ ਛੋਟੀਆਂ ਅਤੇ ਇਲਾਕਾ ਵੱਡਾ ਹੈ। ਇਲਾਕਾ ਜਗਦੰਬੇ ਕਾਲੋਨੀ 'ਚੋਂ ਛੇਤੀ ਸੀਵਰੇਜ ਸਾਫ ਕਰਵਾ ਦਿੱਤਾ ਜਾਵੇਗਾ।


Related News