ਸੇਵਾ ਕੇਂਦਰ ਬੰਦ ਹੋਣ ਨਾਲ ਸਰਹੱਦੀ ਪਿੰਡਾਂ ਦੇ ਲੋਕ ਹੋ ਰਹੇ ਹਨ ਖੱਜਲ-ਖੁਆਰ

Monday, Jul 30, 2018 - 01:54 AM (IST)

ਸੇਵਾ ਕੇਂਦਰ ਬੰਦ ਹੋਣ ਨਾਲ ਸਰਹੱਦੀ ਪਿੰਡਾਂ ਦੇ ਲੋਕ ਹੋ ਰਹੇ ਹਨ ਖੱਜਲ-ਖੁਆਰ

ਖੇਮਕਰਨ,   (ਅਵਤਾਰ, ਗੁਰਮੇਲ)-  ਪੰਜਾਬ ਸਰਕਾਰ ਵੱਲੋਂ ਜਾਰੀ ਹਰ ਰੋਜ਼ ਤੁਗਲਕੀ ਫਰਮਾਨਾਂ ਤਹਿਤ ਸਰਹੱਦੀ ਖੇਤਰ ਦੇ ਪਿੰਡ ਭੂਰਾ ਕੋਹਨਾ ਵਿਖੇ ਸੇਵਾ ਕੇਂਦਰ ਬੰਦ ਹੋਣ ਨਾਲ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਿਲ ਨੂੰ ਉਜਾਗਰ ਕਰਦਿਆਂ ਡਾ. ਰਾਜ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਕੋ ਛੱਤ ਹੇਠ ਪਿੰਡਾਂ ਦੇ ਲੋਕਾਂ ਨੂੰ ਸਹਲੂਤਾਂ ਦੇਣ ਲਈ ਪਿੰਡਾਂ ਵਿਚ ਸੇਵਾ ਕੇਂਦਰ ਖੋਲ੍ਹੇ ਗਏ ਸਨ ਅਤੇ ਸਰਹੱਦੀ ਪਿੰਡਾਂ ਮਨਾਵਾਂ, ਭੂਰਾ ਕੋਹਨਾ, ਆਸਲ ਉਤਾਡ਼, ਠੱਠੀ, ਕਾਲੀਆਂ, ਸਕੱਤਰਾਂ, ਨੂਰਵਾਲਾ ਤੇ ਹੋਰ ਵੀ ਕਈ ਪਿੰਡਾਂ ਦੇ ਲੋਕ ਭੂਰਾ ਕੋਹਨਾ ਵਿਖੇ ਸਥਿਤ ਸੇਵਾ ਕੇਂਦਰ ਦੀਆਂ ਸੇਵਾਵਾਂ ਲੈ ਰਹੇ ਸਨ ਪਰ ਅਚਾਨਕ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੇਵਾ ਕੇਂਦਰਾਂ ਨੂੰ ਪਿੰਡਾਂ ਅੰਦਰੋਂ ਬੰਦ ਕਰਨ ਦਾ ਫੈਸਲਾ ਜਨਤਾ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਲੋਕ ਹਰ ਰੋਜ਼ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਨਵੀਆਂ ਸਹੂਲਤਾਂ ਤਾਂ ਕੀ ਦੇਣੀਆਂ ਹਨ, ਉਲਟਾ ਪਿੰਡਾਂ ਅੰਦਰ ਚੱਲ ਰਹੇ ਸੇਵਾ ਕੇਂਦਰਾਂ ਨੂੰ ਬੰਦ ਕਰਨ  ਦੇ  ਫਰਮਾਨ  ਜਾਰੀ  ਕਰ ਕੇ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਡੀ. ਸੀ. ਤਰਨਤਾਰਨ ਤੋਂ ਮੰਗ ਕੀਤੀ ਕਿ ਭੂਰਾ ਕੋਹਨਾ ਵਿਖੇ ਬੰਦ ਹੋਏ ਸੇਵਾ ਕੇਂਦਰ ਨੂੰ ਮੁਡ਼ ਚਾਲੂ ਕੀਤਾ ਜਾਵੇ ਤਾਂ ਜੋ ਸਰਹੱਦੀ ਪਿੰਡਾਂ ਦੇ ਲੋਕ ਪ੍ਰੇਸ਼ਾਨੀ ਤੋਂ ਬਚ ਸਕਣ। ਇਸ ਮੌਕੇ ਪ੍ਰਗਟ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਗਿੱਲ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਰਮਨਦੀਪ ਸਿੰਘ, ਰਸਾਲ ਸਿੰਘ, ਸੁਬੇਗ ਸਿੰਘ  ਤੇ ਕਰਮ ਸਿੰਘ ਸਾਬਕਾ ਮੈਂਬਰ ਹਾਜ਼ਰ ਸਨ।


Related News