ਸਡ਼ਕ ਹਾਦਸੇ ’ਚ ਗੰਭੀਰ ਜ਼ਖਮੀ ਬਜ਼ੁਰਗ ਦੀ ਮੌਤ

Monday, Jul 30, 2018 - 02:56 AM (IST)

ਸਡ਼ਕ ਹਾਦਸੇ ’ਚ ਗੰਭੀਰ ਜ਼ਖਮੀ ਬਜ਼ੁਰਗ ਦੀ ਮੌਤ

ਨਿਹਾਲ ਸਿੰਘ ਵਾਲਾ, ਬਿਲਾਸਪੁਰ, (ਬਾਵਾ)- ਇਥੋਂ ਨਜ਼ਦੀਕੀ ਪਿੰਡ ਮਧੇਕੇ ਵਿਖੇ ਕੱਲ  ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਏ ਇਕ ਜਬਰਦਸਤ ਹਾਦਸੇ ’ਚ ਜ਼ਖਮੀ ਹੋਏ ਬਜ਼ੁਰਗ ਬੰਤ ਸਿੰਘ (65) ਦੀ ਮੌਤ ਹੋ ਗਈ ਜਦੋਂ ਕਿ ਉਸਦੇ ਪੋਤੇ ਬਲਜਿੰਦਰ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। 
ਜੋ ਕਿ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਜਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ ਰਿਹਾ ਹੈ। ਦੂਸਰੇ ਪਾਸੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਕਾਰ ਦੇ ਡਰਾਇਵਰ ਕਰਮਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਆਦਮਪੁਰਾ ਖਿਲਾਫ ਮਾਮਲਾ ਦਰਜ ਕਰ ਲਿਆ। ਕਾਰ ਦਾ ਡਰਾਇਵਰ ਕਰਮਵੀਰ ਸਿੰਘ ਵੀ ਗੰਭੀਰ ਜ਼ਖਮੀ ਹਾਲਤ ’ਚ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਹੈ।
 ਜ਼ਿਕਰਯੋਗ ਹੈ ਕਿ ਕੱਲ ਬਲਜਿੰਦਰ ਸਿੰਘ ਪੁੱਤਰ ਬੂਟਾ ਸਿੰਘ (20) ਅਤੇ ਉਸਦਾ ਦਾਦਾ ਬੰਤ ਸਿੰਘ (65) ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਨਿਹਾਲ ਸਿੰਘ ਵਾਲਾ ਤੋਂ ਆਪਣੇ ਪਿੰਡ ਸੈਦੋਕੇ ਵਿਖੇ ਜਾ ਰਹੇ ਸਨ ਕਿ ਸਾਹਮਣੇ ਤੋਂ ਤੇਜ ਰਫਤਾਰ ਕਾਰ ਦਾ ਡਰਾਇਵਰ ਕਰਮਵੀਰ ਸਿੰਘ ਜੋ ਕਿ ਮੋਬਾਇਲ ਸੁਣ ਰਿਹਾ ਸੀ ਉਸਦੀ ਕਾਰ ਨੇ ਬੇਕਾਬੂ ਹੋ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ।


Related News