ਸੀਨੀਅਰ ਕਾਂਗਰਸੀ ਲੀਡਰ ਸੁਰੇਸ਼ ਮਲਿਕ ਨੇ ਦਿੱਤਾ ਅਸਤੀਫਾ

Wednesday, Aug 01, 2018 - 02:18 PM (IST)

ਨੰਗਲ (ਗੁਰਭਾਗ)— ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਰਾਜ ਸਮਾਜਕ ਸੁਰੱਖਿਆ ਬੋਰਡ ਦੇ ਮੈਂਬਰ ਸੁਰੇਸ਼ ਮਲਿਕ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸੁਰੇਸ਼ ਮਲਿਕ ਨੇ ਪਾਰਟੀ 'ਚ ਹੋ ਰਹੀ ਲਗਾਤਾਰ ਅਣਦੇਖੀ ਕਾਰਨ ਪੰਜਾਬ ਸਰਕਾਰ ਦੁਆਰਾ ਕੁਝ ਸਮਾਂ ਪਹਿਲਾਂ ਹੀ ਸਮਾਜਕ ਸੁਰੱਖਿਆ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਨੰਗਲ ਦੀ ਸਿਆਸਤ 'ਚ ਹਲਚਲ ਪੈਦਾ ਕਰ ਦਿੱਤੀ ਹੈ। ਮਲਿਕ ਨੇ ਆਪਣਾ ਅਸਤੀਫਾ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਭੇਜਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਭਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਪਰ ਹੁਣ ਸ਼ਾਇਦ ਪਾਰਟੀ ਨੂੰ ਉਨ੍ਹਾਂ ਵਰਗੇ ਵਰਕਰਾਂ ਦੀ ਜ਼ਰੂਰਤ ਨਹੀ ਹੈ। ਪਾਰਟੀ 'ਚ ਹੋਰ ਵੀ ਕਈ ਨੇਤਾ ਅਤੇ ਵਰਕਰ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ, ਇਸ ਲਈ ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਪੰਜਾਬ ਰਾਜ ਸੋਸ਼ਲ ਸਕਿਊਰਟੀ ਬੋਰਡ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹਾਂ।


Related News