ਅਕਾਲੀ-ਭਾਜਪਾ ਗਠਜੋੜ ਲੋਕ ਹਿੱਤਾਂ ਲਈ ਕੰਮ ਕਰਦਾ ਰਹੇਗਾ: ਗੁਰਦੀਪ ਨਾਗਰਾ

06/12/2018 3:59:33 PM

ਜਲੰਧਰ (ਵਰਿਆਣਾ)— ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਪਾਰਟੀ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕਰਦੀ ਹੋਈ ਆਪਸੀ ਏਕਤਾ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਰਹੇਗੀ। ਇਹ ਵਿਚਾਰ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਨਾਗਰਾ ਨੇ ਮਕਸੂਦਾਂ (ਕਰੀਬ ਸਬਜ਼ੀ ਮੰਡੀ) ਵਿਖੇ ਭਾਜਪਾ ਵੱਲੋਂ ਕੱਢੀ ਯੁਵਾ ਮੋਰਚਾ ਰੈਲੀ ਦੌਰਾਨ ਭਾਜਪਾ ਆਗੂ ਸ਼ਵੇਤ ਮਲਿਕ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਦੇ ਵਿਕਾਸ ਵਿਚ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਅਣਗਿਣਤ ਵਿਕਾਸ ਕੰਮ ਕੀਤੇ ਅਤੇ ਲੋੜਵੰਦਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਇਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਪਾਰਟੀ ਜਿੱਥੇ ਲੋਕ ਹਿੱਤਾਂ ਲਈ ਕੰਮ ਕਰਦੀ ਹੈ, ਕਰਦੀ ਰਹੇਗੀ, ਉਥੇ ਖਾਸ ਕਰਕੇ ਨੌਜਵਾਨ ਵਰਗ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ। ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਜੇ. ਪੀ, ਬਿੱਕਰ ਸਿੰਘ, ਕਰਤਾਰ ਸਿੰਘ ਬਿੱਲਾ ਠੇਕੇਦਾਰ, ਗੁਰਮਿੰਦਰ ਸਿੰਘ, ਸੁਨੀਲ ਕੁਮਾਰ, ਚਾਚਾ ਸੋਹਨ ਲਾਲ, ਅਨਿਲ ਕੁਮਾਰ, ਦਲਜੀਤ ਸਿੰਘ ਨਾਗਰਾ, ਤਜਿੰਦਰ ਸਿੰਘ, ਰਾਜੂ, ਬਾਵਾ, ਪਵਨ ਬਵੇਜਾ, ਲਖਵਿੰਦਰ ਬੰਟੀ, ਡਿੰਪਲ, ਅਵਤਾਰ ਸਿੰਘ ਗੋਲਡੀ, ਰਾਜੂ ਮਖੀਜਾ ਅਤੇ ਸਤਿੰਦਰਜੀਤ ਹੈਪੀ ਆਦਿ ਹਾਜ਼ਰ ਸਨ।


Related News