ਦੇਖੋ ਕਿਵੇਂ ਇਸ ਸ਼ਖਸ ਨੇ ਕੁਝ ਮਿੰਟਾਂ ਵਿਚ ਬਿਜਲੀ ਚੋਰੀ ਕਰਨ ਦਾ ਲਗਾਇਆ ਜੁਗਾੜ (ਵੀਡੀਓ)

Tuesday, Jul 11, 2017 - 01:31 PM (IST)


ਜੈਤੋਂ(ਗੋਇਲ)—ਸ਼ਰੇਆਮ ਮੀਟਰਾਂ ਵਾਲੇ ਬਕਸੇ ਨੂੰ ਖੋਲ੍ਹ ਮੀਟਰਾਂ ਨਾਲ ਛੇੜਛਾੜ ਕਰ ਰਿਹਾ ਇਹ ਵਿਅਕਤੀ, ਨਾ ਤਾਂ ਬਿਜਲੀ ਮਹਿਕਮੇ ਦਾ ਮੁਲਾਜ਼ਮ ਹੈ ਤੇ ਨਾ ਹੀ ਇਹ ਕੋਈ ਮੀਟਰ ਠੀਕ ਕਰਨ ਵਾਲਾ ਹੈ। ਇਹ ਅਣਪਛਾਤਾ ਵਿਅਕਤੀ ਬੜੇ ਹੀ ਆਰਾਮ ਨਾਲ ਮੀਟਰ ਦਾ ਬਕਸਾ ਖੋਲ ਕੇ ਚੋਰੀ ਕਰਨ ਦਾ ਜੁਗਾੜ ਕਰ ਰਿਹਾ ਹੈ। ਜੋ ਕੁਝ ਹੀ ਪਲਾ ਵਿਚ ਆਪਣਾ ਕੰਮ ਕਰਕੇ ਤੁਰ ਪਿਆ। ਇਹ ਘਟਨਾ ਜੈਤੋਂ ਦੀ ਹੈ ਜੋ ਕੈਮਰੇ ਵਿਚ ਕੈਦ ਹੋ ਗਈ। ਜਦੋਂ ਇਸ ਵਿਅਕਤੀ ਦੇ ਬਾਰੇ ਐੱਸ. ਡੀ. ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਵਿਅਕਤੀ ਦੇ ਮੁਲਾਜ਼ਮ ਹੋਣ ਤੋਂ ਸਖ਼ਤ ਮਨਾ ਕਰ ਦਿੱਤਾ। ਪਰ ਇਹ ਵਿਅਕਤੀ ਜਿਸ ਕਾਰ ਵਿਚ ਆਇਆ ਸੀ ਉਸ ਕਾਰ ਉੱਤੇ ਵੀ. ਪੀ. ਐੱਸ. ਪੀ. ਐੱਸ. ਐੱਲ. ਦਾ ਲੋਗੋ ਲੱਗਾ ਹੋਇਆ ਸੀ। 
ਬਿਜਲੀ ਚੋਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਕਰੋੜਾ ਰੁਪਏ ਖਰਚ ਕਰਕੇ ਘਰਾਂ ਤੋਂ ਬਾਹਰ ਮੀਟਰ ਲਗਾਏ ਸਨ ਪਰ ਸ਼ਰੇਆਮ ਹੋ ਰਹੀ ਇਸ ਚੋਰੀ ਨੇ ਬਿਆਨ ਕਰ ਦਿੱਤਾ ਹੈ ਕਿ ਬਿਜਲੀ ਚੋਰ ਸਰਕਾਰ ਦੀਆਂ ਨੀਤੀਆਂ ਤੋਂ ਚਾਰ ਕਦਮ ਅੱਗੇ ਹਨ।


Related News