ਅੰਮ੍ਰਿਤਸਰ : ਸਾਬਕਾ ਮੇਅਰ ਦੇ ਭਰਾ ਦੇ ਸੁਰੱਖਿਆ ਮੁਲਾਜ਼ਮ ਨੂੰ ਲੱਗੀ ਗੋਲੀ, CCTV 'ਚ ਕੈਦ ਹੋਈ ਘਟਨਾ (ਤਸਵੀਰਾਂ)
Tuesday, Nov 01, 2022 - 02:22 PM (IST)

ਅੰਮ੍ਰਿਤਸਰ (ਸਾਗਰ) : ਅੰਮ੍ਰਿਤਸਰ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਭਰਾ ਰਮੇਸ਼ ਸ਼ਰਮਾ ਸਾਬਕਾ ਪ੍ਰਧਾਨ ਦੁਰਗਿਆਣਾ ਕਮੇਟੀ ਅੰਮ੍ਰਿਤਸਰ ਦੇ ਸੁਰੱਖਿਆ ਮੁਲਾਜ਼ਮ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ। ਸੁਰੱਖਿਆ ਮੁਲਾਜ਼ਮ ਹਰਬੰਸ ਲਾਲ ਵੱਲੋਂ ਆਪਣੇ ਹਥਿਆਰ ਤੋਂ ਗਲਤੀ ਨਾਲ ਗੋਲੀ ਚੱਲ ਗਈ, ਜੋ ਕਿ ਉਸ ਦੀ ਲੱਤ 'ਚ ਲੱਗੀ।
ਇਸ ਘਟਨਾ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਐੱਸ. ਐੱਚ. ਓ. ਗਗਨਦੀਪ ਸਿੰਘ ਅਤੇ ਐੱਸ. ਪੀ. ਐੱਸ. ਸਹੋਤਾ ਪੁੱਜੇ।
ਅੰਮ੍ਰਿਤਸਰ ਭਾਜਪਾ ਦੇ ਸਕੱਤਰ ਰਾਜੀਵ ਸ਼ਰਮਾ ਡਿੰਪੀ, ਭਾਰਤ ਭੂਸ਼ਣ ਭੋਲਾ, ਰੋਹਿਤ ਸ਼ਰਮਾ ਅਤੇ ਇਲਾਕਾ ਵਾਸੀ ਵੀ ਮੌਕੇ 'ਤੇ ਮੌਜੂਦ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।