ਕਰੰਟ ਲੱਗਣ ਕਾਰਨ ਸਕਿਊਰਟੀ ਗਾਰਡ ਦੀ ਮੌਤ
Friday, Oct 20, 2017 - 12:04 PM (IST)
ਸਰਾਏ ਅਮਾਨਤ ਖਾਂ (ਨਰਿੰਦਰ) - ਨਜ਼ਦੀਕੀ ਪਿੰਡ ਢੰਡ ਕਸੇਲ ਨੇੜੇ ਕਣਕ ਦੇ ਗੁਦਾਮਾਂ 'ਚ ਸਕਿਊਰਟੀ ਗਾਰਡ ਦਾ ਕੰਮ ਕਰਦੇ ਨੌਜਵਾਨ ਦਾ ਬਿਜਲੀ ਦਾ ਕਰੰਟ ਲੱਗਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਕਸੇਲ ਜੋ ਕਿ ਢੰਡਾ ਨੇੜੇ ਕਣਕ ਦੇ ਗੁਦਾਮਾਂ 'ਚ ਬਤੌਰ ਸਕਿਊਰਟੀ ਗਾਰਡ ਦਾ ਕੰਮ ਕਰਦਾ ਸੀ ਕਿ ਵੀਰਵਾਰ ਜਦੋਂ ਉਹ ਨਹਾਉਣ ਲੱਗਾ ਤਾ ਅਚਾਨਕ ਉਸ ਦਾ ਹੱਥ ਨੰਗੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਰਕੇ ਜ਼ੋਰਦਾਰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
