ਪਟਿਆਲਾ: 'ਕੋਰੋਨਾ' ਦੇ ਸ਼ੱਕੀ ਮਰੀਜ਼ ਮਿਲਣ 'ਤੇ 3 ਪਿੰਡ ਸੀਲ
Wednesday, Apr 01, 2020 - 10:51 AM (IST)
ਪਟਿਆਲਾ/ਬਾਰਨ (ਇੰਦਰ): ਪਿੰਡ ਹਸਨਪੁਰ ਪ੍ਰੋਹਤਾਂ ਦਾ ਇਕ ਵਿਅਕਤੀ, ਜੋ ਦੁਬਈ ਤੋਂ ਪਰਤਿਆ ਸੀ, ਦੇ 'ਕੋਰੋਨਾ' ਸਬੰਧੀ ਸ਼ੱਕ ਦੇ ਆਧਾਰ 'ਤੇ ਸੈਂਪਲ ਲਏ ਗਏ ਸਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪੁਸ਼ਟੀ ਹੋਵੇਗੀ। ਪਿੰਡ ਵਾਲਿਆਂ ਪਿੰਡ ਨੂੰ ਸੀਲ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਸੁਨਿਆਰਹੇੜੀ ਦਾ ਵਿਅਕਤੀ, ਜੋ ਹੋਲੇ-ਮਹੱਲੇ ਤੋਂ ਪਰਤਿਆ ਸੀ, ਨੂੰ ਵੀ 'ਏਕਾਂਤਵਾਸ' ਵਿਚ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਪਟਿਆਲਾ: ਪਾਜ਼ੀਟਿਵ ਆਏ ਮਰੀਜ਼ ਦਾ ਸਨਸਨੀਖੇਜ਼ ਖੁਲਾਸਾ
ਸੋਸ਼ਲ ਮੀਡੀਆ 'ਤੇ ਪਿੰਡ ਲੰਗ ਦੀ ਪਾਈ ਆਡੀਓ ਨੇ ਇਲਾਕੇ ਵਿਚ ਦਹਿਸ਼ਤ ਫੈਲਾਅ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪਿੰਡ ਦੇ 8 ਵਿਅਕਤੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਇਮਾਰਤ ਵਿਚ ਤਬਲੀਗੀ ਜਮਾਤ ਵਿਚ ਸ਼ਾਮਲ ਹੋ ਕੇ ਪਿੰਡ ਪਰਤ ਰਹੇ ਹਨ। ਜਮਾਤ ਵਿਚ ਸ਼ਾਮਲ ਹੋਏ 24 ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਕਾਰਣ ਹੋਰ ਲੋਕਾਂ ਤੱਕ ਵੀ ਖਤਰਾ ਮੰਡਰਾ ਰਿਹਾ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਜਿਥੇ ਪਿੰਡ ਦੇ ਲੋਕਾਂ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ, ਉਥੇ ਹੀ ਸਿਹਤ ਵਿਭਾਗ ਦੀ ਟੀਮ ਵੀ ਚੌਕਸ ਹੋ ਗਈ। ਪਿੰਡਾਂ ਵਿਚ ਦੋ ਦਿਨਾਂ ਤੋਂ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਨੇੜਲੇ ਪਿੰਡਾਂ ਨੂੰ ਵੀ ਲੋਕਾਂ ਨੇ ਸੀਲ ਕਰ ਦਿੱਤਾ ਹੈ।