45 ਬੋਰੀਆਂ ਚੂਰਾ-ਪੋਸਤ ਤੇ 500 ਗ੍ਰਾਮ ਅਫੀਮ ਸਣੇ 2 ਕਾਬੂ

02/28/2018 6:27:19 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਸੀ. ਆਈ. ਏ. ਸਟਾਫ਼ ਨੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 45 ਬੋਰੀਆਂ ਚੂਰਾ-ਪੋਸਤ (9 ਕੁਇੰਟਲ) ਅਤੇ 500 ਗ੍ਰਾਮ ਅਫ਼ੀਮ ਬਰਾਮਦ ਕਰ ਕੇ ਧਾਰਾ 15-61-85 ਤਹਿਤ ਕੇਸ ਦਰਜ ਕੀਤਾ ਹੈ। 
ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਾਨਾਂਵਾਲੀ ਚੌਕ ਨੇੜੇ ਬੇ-ਆਬਾਦ ਖੱਡ 'ਚ ਇਕ ਕੈਂਟਰ ਖੜ੍ਹਾ ਸੀ, ਜਿਸ ਨੂੰ ਸੀ. ਆਈ. ਏ. ਇੰਚਾਰਜ ਗੁਰਮੀਤ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਪੁਲਸ ਪਾਰਟੀ ਸਮੇਤ ਚੈੱਕ ਕੀਤਾ ਤਾਂ ਉਸ 'ਚ 4 ਵਿਅਕਤੀ ਸਨ। ਜਦੋਂ ਉਹ ਚੈਕਿੰਗ ਕਰਨ ਲੱਗੇ ਤਾਂ 2 ਵਿਅਕਤੀ ਫ਼ਰਾਰ ਹੋ ਗਏ। 2 ਨੂੰ ਕਾਬੂ ਕਰ ਕੇ ਕੈਂਟਰ 'ਚੋਂ 45 ਬੋਰੀਆਂ ਚੂਰਾ-ਪੋਸਤ  ਅਤੇ 500 ਗ੍ਰਾਮ ਅਫ਼ੀਮ ਬਰਾਮਦ ਹੋਈ। 
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਵਾਰਡ ਨੰਬਰ 2 ਬਲਾਚੌਰ ਤੇ ਪਰਮਜੀਤ ਪੁੱਤਰ ਪਰਸ ਰਾਮ ਵਾਸੀ ਜੀਤਪੁਰ ਵਜੋਂ ਹੋਈ ਹੈ। ਫਰਾਰ ਹੋਏ ਵਿਅਕਤੀਆਂ ਦੀ ਪਛਾਣ ਹਰਭਜਨ ਸਿੰਘ ਉਰਫ਼ ਸਾਬੀ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਮੂਦਪੁਰ ਅਤੇ ਮਨਜਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਅਮਰੀਕ ਸਿੰਘ ਵਾਸੀ ਬਾਕਰਵਾਲਾ ਥਾਣਾ ਧਰਮਕੋਟ ਵਜੋਂ ਹੋਈ ਹੈ। ਪੁਲਸ ਨੇ ਉਸ ਖਿਲਾਫ਼ ਕੇਸ ਦਰਜ ਕਰ ਕੇ ਫਰਾਰ ਵਿਅਕਤੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਇਹ ਸਾਮਾਨ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਸਪਲਾਈ ਕਰਨ ਲਈ ਲਿਆਏ ਸਨ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਪੁਲਸ ਨੇ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਜੋ ਅਗਲੀ ਪੁੱਛਗਿੱਛ ਕੀਤੀ ਜਾ ਸਕੇ।


Related News