ਚਾਕੂ ਦੀ ਨੋਕ 'ਤੇ ਖੋਹਣ ਲੱਗਾ ਸੀ ਸਕੂਟੀ, ਔਰਤ ਨੇ ਪਾਇਆ ਰੌਲ਼ਾ ਤਾਂ...

Wednesday, May 10, 2023 - 01:25 AM (IST)

ਚਾਕੂ ਦੀ ਨੋਕ 'ਤੇ ਖੋਹਣ ਲੱਗਾ ਸੀ ਸਕੂਟੀ, ਔਰਤ ਨੇ ਪਾਇਆ ਰੌਲ਼ਾ ਤਾਂ...

ਫਰੀਦਕੋਟ (ਜਗਤਾਰ ਦੁਸਾਂਝ) : ਫਰੀਦਕੋਟ ਦੇ ਇਕ ਨਿੱਜੀ ਸਕੂਲ ਕੋਲ ਇਕ ਵਿਕਲਾਂਗ ਵਿਅਕਤੀ ਵੱਲੋਂ ਚਾਕੂ ਦਾ ਡਰ ਦਿਖਾ ਕੇ ਇਕ ਔਰਤ ਕੋਲੋਂ ਸਕੂਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤ ਵੱਲੋਂ ਰੌਲ਼ਾ ਪਾਉਣ 'ਤੇ ਲੋਕਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਉਸ ਕੋਲੋਂ ਚਾਕੂ ਵੀ ਬਰਾਮਦ ਕਰਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਪੀਸੀਆਰ ਮੁਲਾਜ਼ਮ ਉਕਤ ਵਿਅਕਤੀ ਨੂੰ ਕੋਤਵਾਲੀ ਲੈ ਗਏ।

ਇਹ ਵੀ ਪੜ੍ਹੋ : ਔਰਤ ਨੇ ਐਂਬੂਲੈਂਸ ’ਚ ਹੀ ਦਿੱਤਾ ਬੱਚੇ ਨੂੰ ਜਨਮ, ਕੁਝ ਸਮੇਂ ਬਾਅਦ ਨਵਜੰਮੇ ਨੇ ਤੋੜਿਆ ਦਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੀਸੀਆਰ ਮੁਲਾਜ਼ਮ ਮੌਕੇ 'ਤੇ ਪੁੱਜੇ, ਜਿਨ੍ਹਾਂ ਉਕਤ ਵਿਅਕਤੀ ਜੋ ਵਿਕਲਾਂਗ ਹੈ, ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਲੱਗ ਰਹੀ। ਉਸ ਨੂੰ ਥਾਣੇ ਲਿਆਂਦਾ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਸਕੂਟੀ ਖੋਹਣ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News