ਸਕੂਟਰੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਚੱਲਦੀ ਜੁਪੀਟਰ ਦਾ ਹੋਇਆ ਬਲਾਸਟ

Saturday, Aug 17, 2024 - 06:55 PM (IST)

ਸਕੂਟਰੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਚੱਲਦੀ ਜੁਪੀਟਰ ਦਾ ਹੋਇਆ ਬਲਾਸਟ

ਲੁਧਿਆਣਾ (ਤਰੁਣ) : ਜਗਰਾਓਂ ਪੁਲ ਐਲੀਵੇਟਿਡ ਰੋਡ 'ਤੇ ਇਕ ਚੱਲਦੀ ਸਕੂਟਰੀ 'ਚ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਲੱਗਣ ਕਾਰਨ ਸਕੂਟਰੀ ਚਲਾ ਰਿਹਾ ਸਿੱਖ ਨੌਜਵਾਨ ਬੁਰੀ ਸੜ ਗਿਆ। ਇਸ ਦੌਰਾਨ ਉਥੋਂ ਲੰਘ ਰਹੇ ਆਟੋ ਚਾਲਕ ਨੇ ਪਾਣੀ ਪਾ ਕੇ ਸਿੱਖ ਨੌਜਵਾਨ ਦੀ ਅੱਗ ਬੁਝਾਈ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਵੱਡਾ ਫ਼ੈਸਲਾ, ਗੱਡੀਆਂ 'ਤੇ ਟੈਕਸ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

ਦੂਜੇ ਪਾਸੇ ਇਲਾਕਾ ਪੁਲਸ ਅਤੇ ਟ੍ਰੈਫਿਕ ਪੁਲਸ ਨੇ ਅੱਗ ਲੱਗਣ ਕਾਰਨ ਨੁਕਸਾਨੀ ਗਈ ਸਕੂਟਰੀ ਨੂੰ ਕਬਜ਼ੇ 'ਚ ਲੈ ਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਵਿਚ ਸਭ ਤੋਂ ਵੱਡਾ ਫੇਰਬਦਲ, 210 DSPs ਅਤੇ 9 SSPs ਦੇ ਤਬਾਦਲੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Gurminder Singh

Content Editor

Related News