ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ''ਤਾ ''ਸਾਇੰਸ ਪਾਰਕ''

Wednesday, Aug 21, 2019 - 01:14 PM (IST)

ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ''ਤਾ ''ਸਾਇੰਸ ਪਾਰਕ''

ਲੁਧਿਆਣਾ : ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥਰੀਕੇ ਦੀ ਅਧਿਆਪਕਾ ਨੇ ਕਬਾੜ ਨਾਲ ਸਾਇੰਸ ਪਾਰਕ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਦਿਲ 'ਚ ਕੁਝ ਕਰਨ ਦੀ ਚਾਹਤ ਹੋਵੇ ਤਾਂ ਇਨਸਾਨ ਬੁਲੰਦੀਆਂ ਨੂੰ ਛੂਹ ਜਾਂਦਾ ਹੈ। ਅਧਿਆਪਕਾ ਰਪਵਿੰਦਰ ਕੌਰ ਨੇ ਬਿਨਾ ਪੈਸੇ ਖਰਚੇ ਕਬਾੜ ਨਾਲ ਲਾਈਵ ਸਾਇੰਸ ਲੈਬੋਰਟਰੀ ਓਪਨ ਪਾਰਕ 'ਚ ਤਿਆਰ ਕਰ ਦਿੱਤੀ।
ਰਾਸ਼ਟਰੀ ਪੱਧਰ ਤੱਕ ਪੁੱਜੇ ਬੱਚੇ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥਰੀਕੇ ਦੀ ਰਪਵਿੰਦਰ ਕੌਰ ਸਾਇੰਸ ਮਾਡਲ ਮੁਕਾਬਲਿਆਂ 'ਚ ਰਾਸ਼ਟਰੀ ਪੱਧਰ ਤੱਕ ਆਪਣੇ ਵਿਦਿਆਰਥੀਆਂ ਨੂੰ ਲਿਜਾ ਚੁੱਕੀ ਹੈ। ਵਰਕਿੰਗ ਮਾਡਲ ਬਣਾਉਣ 'ਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਹੈ। ਇਸ ਲਈ ਉਨ੍ਹਾਂ ਨੇ ਸਾਇੰਸ ਲੈਬਾਰਟਰੀ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸਕੂਲ 'ਚ ਸਾਇੰਸ ਪਾਰਕ ਬਣਾਉਣ ਦਾ ਫੈਸਲਾ ਕੀਤਾ।
ਵੱਖਰੀ ਤਰ੍ਹਾਂ ਦਾ ਹੈ ਸਾਇੰਸ ਪਾਰਕ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਦੇ ਹੋਏ ਸਮਾਰਟ ਸਕੂਲ ਭਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਕੂਲ ਨੂੰ ਵੀ ਪੰਜਾਬ ਸਰਕਾਰ ਵਲੋਂ ਸਮਾਰਟ ਸਕੂਪ ਬਣਾਇਆ ਗਿਆ ਹੈ। ਵਿਗਿਆਨ ਦੀ ਅਧਿਆਪਕਾ ਰਪਵਿੰਦਰ ਕੌਰ ਨੇ ਆਪਣੇ ਵਿਦਿਆਰਥੀਆਂ ਸੁਚਿਤ, ਰਿੰਕੂ, ਅਮਨਦੀਪ, ਰਣਜੀਤ ਅਤੇ ਅਮਰਜੀਤ ਕੌਰ ਨਾਲ ਮਿਲ ਕੇ ਇਹ ਪਾਰਕ ਬਣਾਇਆ ਹੈ।


author

Babita

Content Editor

Related News