31 ਮਾਰਚ ਤਕ ਸਾਇੰਸ ਸਿਟੀ ਮੁਕੰਮਲ ਬੰਦ ਰਹੇਗੀ : ਅਸ਼ਵਨੀ ਕੁਮਾਰ

Tuesday, Mar 17, 2020 - 01:38 AM (IST)

31 ਮਾਰਚ ਤਕ ਸਾਇੰਸ ਸਿਟੀ ਮੁਕੰਮਲ ਬੰਦ ਰਹੇਗੀ : ਅਸ਼ਵਨੀ ਕੁਮਾਰ

ਕਪੂਰਥਲਾ, (ਮਹਾਜਨ)— ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਭਰ 'ਚ ਸਿਨੇਮਾ ਹਾਲ, ਪੂਲ, ਜਿਮ ਬੰਦ ਕਰਨ ਦੇ ਨਾਲ ਸਿਹਤ ਵਿਭਾਗ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਪੀ. ਆਰ. ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ/ਹੈਲਥ ਮੰਤਰਾਲੇ ਭਾਰਤ ਸਰਕਾਰ ਦੀ ਐਡਵਾਈਜ਼ਰੀ ਨੂੰ ਦੇਖਦਿਆਂ ਹੋਇਆਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ। 31 ਮਾਰਚ ਤਕ ਸਾਇੰਸ ਸਿਟੀ ਮੁਕੰਮਲ ਬੰਦ ਰਹੇਗੀ।


author

KamalJeet Singh

Content Editor

Related News