ਖਰੜ : ਸਕੂਲ ਵੈਨ ਦੀ ਬੱਸ ਨਾਲ ਟੱਕਰ, ਇਕ ਬੱਚੇ ਦੀ ਮੌਤ
Monday, Feb 12, 2018 - 07:02 PM (IST)
ਖਰੜ (ਅਮਰਦੀਪ) : ਖਰੜ-ਮੋਰਿੰਡਾ ਰੋਡ 'ਤੇ ਸਥਿਤ ਪਿੰਡ ਭਾਗਮਾਜਰਾ ਨੇੜੇ ਇਕ ਪ੍ਰਾਈਵੇਟ ਸਕੂਲ ਵੈਨ ਦੀ ਇਕ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖਮੀ ਹੋ ਗਏ।

ਜ਼ਖਮੀ ਬੱਚਿਆਂ ਨੂੰ ਖਰੜ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
