ਲੁਧਿਆਣਾ ''ਚ ਸਕੂਲ ਵਲੋਂ ਬੱਚਿਆਂ ਨਾਲ ਕਰੋੜਾਂ ਦੀ ਠਗੀ!

Friday, Aug 09, 2019 - 04:30 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਇਕ ਮਸ਼ਹੂਰ ਸਕੂਲ ਵਲੋਂ ਬੱਚਿਆਂ ਨਾਲ ਕਰੋੜਾਂ ਦੀ ਠਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਥੇ ਸੈਕਰਟ ਹਾਰਟ ਸਕੂਲ ਵਲੋਂ ਅਮਰੀਕਾ 'ਚ ਨਾਸਾ ਲਿਜਾਣ ਦਾ ਟਰਿੱਪ ਰੱਖਿਆ ਗਿਆ ਸੀ, ਜਿਸ 'ਚ 148 ਬੱਚਿਆਂ ਦੇ ਮਾਪਿਆਂ ਕੋਲੋਂ 2 ਲੱਖ, 80 ਹਜ਼ਾਰ ਰੁਪਏ ਕੁੱਲ ਖਰਚਾ ਲਿਆ ਗਿਆ। ਇਸ ਟਰਿੱਪ 'ਚ ਬੱਚਿਆਂ ਦੇ ਵੀਜ਼ੇ ਲਗਵਾਉਣ ਦੀ ਜ਼ਿੰਮੇਵਾਰੀ ਸਕੂਲ ਨੇ ਅਮਨ ਬਾਵਾ ਨਾਂ ਦੇ ਟ੍ਰੈਵਲ ਏਜੰਟ ਨੂੰ ਦਿੱਤੀ ਸੀ। ਮਾਪਿਆਂ ਨੇ ਸਕੂਲ 'ਤੇ ਭਰੋਸਾ ਕਰਕੇ 1-1 ਲੱਖ ਦੇ ਡਰਾਫਟ ਬਣਾ ਦਿੱਤੇ ਅਤੇ 80 ਹਜ਼ਾਰ ਨਗਦੀ ਦਿੱਤੇ।

ਪੈਸੇ ਦੇਣ ਤੋਂ ਬਾਅਦ ਮਾਪਿਆਂ ਨੂੰ ਪਤਾ ਲੱਗਿਆ ਕਿ ਸਾਰੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਗਏ ਹਨ ਅਤੇ ਟ੍ਰੈਵਲ ਏਜੰਟ ਅਮਨ ਬਾਵਾ ਫਰਾਰ ਹੋ ਚੁੱਕਾ ਹੈ, ਜਿਸ ਦੀ ਸ਼ਿਕਾਇਤ ਕਰਨ ਸਾਰੇ ਮਾਪੇ ਲੁਧਿਆਣਾ ਦੇ ਐੱਸ. ਪੀ. ਸੁਰਿੰਦਰ ਲਾਂਬਾ ਕੋਲ ਪੁੱਜੇ। ਮਾਪਿਆਂ ਨੇ ਦੱਸਿਆ ਕਿ 2 ਲੱਖ ਰੁਪਏ ਟ੍ਰੈਵਲ ਏਜੰਟ, ਜਦੋਂ ਕਿ 80 ਹਜ਼ਾਰ ਰੁਪਿਆ ਸਕੂਲ ਵਲੋਂ ਕੈਸ਼ ਲਿਆ ਗਿਆ ਸੀ ਪਰ ਸਾਰੇ ਬੱਚਿਆਂ ਦਾ ਵੀਜ਼ਾ ਰੱਦ ਹੋ ਗਿਆ, ਜਿਸ ਤੋਂ ਬਾਅਦ ਮਾਪਿਆਂ ਨੂੰ ਉਨ੍ਹਾਂ ਵਲੋਂ ਦਿੱਤੀ ਫੀਸ ਵਾਪਸ ਅਜੇ ਤੱਕ ਨਹੀਂ ਕੀਤੀ ਗਈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਦਿੱਤੀ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮੁਲਜ਼ਮ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗਲਤੀ ਸਕੂਲ ਦੀ ਹੈ ਜਾਂ ਫਿਰ ਟ੍ਰੈਵਲ ਏਜੰਟ ਦੀ। 
 


Babita

Content Editor

Related News