ਸਕੂਲ ਸਿੱਖਿਆ ਵਿਭਾਗ ਵੱਲੋਂ ''ਈ-ਪੰਜਾਬ'' ’ਤੇ ਦਾਖ਼ਲੇ ਲਈ ਹੈਲਪਲਾਈਨ ਨੰਬਰ ਜਾਰੀ

Saturday, Apr 10, 2021 - 11:54 AM (IST)

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ਦੀ ਐਨਰੋਲਮੈਂਟ ਵਧਾਉਣ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ/ਸਕੂਲ ਮੁਖੀਆਂ ਵੱਲੋਂ ਜੰਗੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਪ੍ਰੀ-ਪ੍ਰਾਇਮਰੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਈ-ਪੰਜਾਬ ਪੋਰਟਲ ’ਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ। ਇਹ ਅਪਡੇਸ਼ਨ 15 ਅਪ੍ਰੈਲ ਤੱਕ ਹਰ ਹਾਲਤ ਵਿਚ ਮੁਕੰਮਲ ਕੀਤੀ ਜਾਣੀ ਹੈ।

ਇਸ ਸਬੰਧੀ ਆਉਣ ਵਾਲੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ’ਤੇ ਐੱਮ. ਆਈ. ਐੱਸ. ਵਿੰਗ ਦੇ ਕੋ-ਆਰਡੀਨੇਟਰ ਨਿਯੁਕਤ ਕਰਦੇ ਹੋਏ ਉਨ੍ਹਾਂ ਦੇ ਸੰਪਰਕ ਨੰਬਰ ਵੀ ਜਾਰੀ ਕੀਤੇ ਹਨ। ਸਬੰਧਤ ਸਕੂਲ ਦਾਖ਼ਲੇ ਦੇ ਸਬੰਧ ਵਿਚ ਈ-ਪੰਜਾਬ ਪੋਰਟਲ ’ਤੇ ਆਉਣ ਵਾਲੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਬੰਧਤ ਜ਼ਿਲ੍ਹੇ ਦੇ ਐੱਮ. ਆਈ. ਐੱਸ. ਕੋ-ਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ।
ਐੱਮ. ਆਈ. ਐੱਸ. ਕੋ-ਆਰਡੀਨੇਟਰਾਂ ਦਾ ਵੇਰਵਾ
ਅੰਮ੍ਰਿਤਸਰ : ਜਸਕਰਨ ਸਿੰਘ
ਬਰਨਾਲਾ : ਕੀਰਤੀ ਦੇਵ
ਬਠਿੰਡਾ : ਰਮਿੰਦਰ ਸਿੰਘ
ਫਰੀਦਕੋਟ : ਗੁਰਵਿੰਦਰ ਸਿੰਘ
ਫਤਿਹਗੜ੍ਹ ਸਾਹਿਬ : ਪਰਮਿੰਦਰ ਸਿੰਘ
ਫਾਜ਼ਿਲਕਾ : ਮਨੋਜ ਕੁਮਾਰ
ਫਿਰੋਜ਼ਪੁਰ: ਪਵਨ ਕੁਮਾਰ
ਗੁਰਦਾਸਪੁਰ : ਵਿਨੇ ਕੁਮਾਰ
ਹੁਸ਼ਿਆਰਪੁਰ : ਅਮਿਤ ਸੈਣੀ
ਜਲੰਧਰ  : ਮਨਜੀਤ ਸਿੰਘ
ਕਪੂਰਥਲਾ  : ਸਿਧਾਰਥ
ਲੁਧਿਆਣਾ  : ਵਿਸ਼ਾਲ ਕੁਮਾਰ
ਮਾਨਸਾ : ਵਰਿੰਦਰ ਕੁਮਾਰ
ਮੋਗਾ : ਜੇਵਲ ਜੈਨ
ਮੁਕਤਸਰ : ਦਲਜਿੰਦਰ ਸਿੰਘ
ਪਠਾਨਕੋਟ : ਮੁਨੀਸ਼ ਗੁਪਤਾ
ਪਟਿਆਲਾ : ਹਰਦੇਵ ਸਿੰਘ
ਰੂਪਨਗਰ : ਜਤਿੰਦਰਪਾਲ ਸਿੰਘ
ਐੱਸ. ਬੀ. ਐੱਸ. ਨਗਰ : ਜਗਦੀਸ਼ ਰਾਏ
ਸੰਗਰੂਰ : ਹਰਜੀਤ ਸਿੰਘ
ਐੱਸ. ਏ. ਐੱਸ. ਨਗਰ : ਜਗਮੋਹਨ ਸਿੰਘ
ਤਰਨਤਾਰਨ : ਵਰਿੰਦਰਜੀਤ ਸਿੰਘ
 


Babita

Content Editor

Related News