ਸਵੇਰੇ ਸਕੂਲ ਗਿਆ ਲੜਕਾ, ਸ਼ਾਮ ਨੂੰ ਕਮਾਦ ''ਚੋਂ ਮਿਲੀ ਲਾਸ਼ (ਵੀਡੀਓ)
Monday, Jan 07, 2019 - 10:32 AM (IST)
ਫਤਿਹਗੜ੍ਹ ਸਾਹਿਬ (ਵਿਪਨ)—ਪਿੰਡ ਸੌਢਾ ਵਿਖੇ ਗੰਨੇ ਦੇ ਖੇਤਾਂ 'ਚੋਂ 13 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਕਕਰਨਬੀਰ 9ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ ਪਰ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਇਸ 'ਤੇ ਪਰਿਵਾਰ ਨੇ ਜਦੋਂ ਉਸ ਦੀ ਤਾਲਾਸ਼ ਕੀਤੀ ਤਾਂ ਘਰ ਤੋਂ ਥੋੜ੍ਹੀ ਦੂਰ ਗੰਨੇ ਦੇ ਖੇਤ 'ਚੋਂ ਉਸ ਦੀ ਲਾਸ਼ ਮਿਲੀ। ਹਾਲਾਂਕਿ ਬੱਚੇ ਦੇ ਸਰੀਰ 'ਤੇ ਇਕ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਪਰਿਵਾਰ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ ਉਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।
ਦੱਸ ਦੇਈਏ ਕਿ 12 ਫਰਵਰੀ ਨੂੰ ਹਰਕਰਨਬੀਰ ਦਾ ਜਨਮ ਦਿਨ ਸੀ।