ਹੋਣਹਾਰ ਵਿਦਿਆਰਥੀ ਇੰਝ ਕਰਨ ਸਕਾਲਰਸ਼ਿਪ ਲਈ ਅਪਲਾਈ

12/06/2018 5:02:20 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐੱਫਅਈਟੀਐੱਮ-ਆਯੁਸ਼ ਰਿਸਰਚ ਫੈਲੋਸ਼ਿਪ ਸਕੀਮ 2018-19
ਬਿਓਰਾ: ਪੀਐੱਚਡੀ ਦੀ ਡਿਗਰੀ ਕਰ ਚੁੱਕੇ ਅਤੇ ਪੀਐੱਚਡੀ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ, ਜੋ ਇਕ ਸਾਲਾ ਪੋਸਟ ਡਾਕਟੋਰਲ ਅਤ ਦੋ ਸਾਲਾ ਡਾਕਟੋਰਲ ਫੈਲੋਸ਼ਿਪ ਪ੍ਰਾਪਤ ਕਰ ਕੇ ਭਾਰਤੀ ਰਵਾਇਤੀ ਇਲਾਜ (ਆਈਟੀਐੱਮ) ਸਿਹਤ ਪ੍ਰਣਾਲੀਆਂ ਦੇ ਵਿੱਤੀ, ਸਮਾਜਿਕ, ਰਾਜਨੀਤਿਕ-ਆਰਥਿਕ, ਵਪਾਰ, ਪ੍ਰਬੰਧਨ ਅਤੇ ਡਿਜੀਟਲ/ਸੂਚਨਾ ਤਕਨੀਕ ਨਾਲ ਸਬੰਧਤ ਪਹਿਲੂਆਂ ਉੱਪਰ ਰਿਸਰਚ ਕਰਨ ਦੇ ਚਾਹਵਾਨ ਹੋਣ, ਉਹ ਉਕਤ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਡਾਕਟੋਰਲ ਫੈਲੋਸ਼ਿਪ ਲਈ ਵਿਦਿਆਰਥੀ ਯੂਜੀਸੀ ਤੋਂ ਮਾਨਤਾ ਪ੍ਰਾਪਤ ਕਿਸੇ ਵੀ ਯੂਨੀਵਰਸਿਟੀ ਜਾਂ ਸੰਸਥਾ ਤੋਂ ਕੁੱਲਵਕਤੀ ਪੀਐੱਚਡੀ ਕਰ ਰਿਹਾ ਹੋਵੇ ਅਤੇ ਉਸ ਦੀ ਉਮਰ 28 ਸਾਲ ਤੋਂ ਜ਼ਿਆਦਾ ਨਾ ਹੋਵੇ। ਪੋਸਟ ਡਾਕਟੋਰਲ ਫੈਲੋਸ਼ਿਪ ਲਈ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਉਮੀਦਵਾਰ, ਜਿਨ੍ਹਾਂ ਦੀ ਉਮਰ 35 ਸਾਲ ਤੋਂ ਜ਼ਿਆਦਾ ਨਾ ਹੋਵੇ। (ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਉਮੀਦਵਾਰ ਅਤੇ ਮਹਿਲਾਵਾਂ ਨੂੰ ਉਮਰ ਵਿਚ 5 ਸਾਲ ਤਕ ਦੀ ਛੂਟ ਮਿਲੇਗੀ)।
ਵਜ਼ੀਫ਼ਾ/ਲਾਭ: 5 ਲੱਖ ਰੁਪਏ ਹਰ ਸਾਲ ਡਾਕਟੋਰਲ ਫੈਲੋਸ਼ਿਪ ਲਈ ਅਤੇ 7.5 ਲੱਖ ਰੁਪਏ ਹਰ ਸਾਲ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 15 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/F-A1

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਦਿ ਕਪਿਲਾ ਐਂਡ ਨਿਰਮਲ ਹਿੰਗੋਰਾਨੀ ਫਾਊਂਡੇਸ਼ਨ ਪੇਗਾਸਸ ਸਕਾਰਸ਼ਿਪ ਪ੍ਰੋਗਰਾਮ-2019
ਬਿਓਰਾ: ਸਾਰੇ ਭਾਰਤੀ ਨੌਜਵਾਨ ਵਕੀਲ, ਜੋ 8 ਹਫ਼ਤੇ ਲਈ ਯੂਕੇ ਜੇ ਬੈਰਿਸਟਰ ਚੈਂਬਰ ਆਫ ਲੰਡਨ ਵਿਖੇ ਰਹਿ ਕੇ ਕਾਨੂੰਨੀ ਕਾਰਜ ਪ੍ਰਣਾਲੀ ਬਾਰੇ ਅਨੁਭਵ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਉਮੀਦਵਾਰ ਭਾਰਤ ਵਿਚ ਕਾਨੂੰਨ ਦੀ ਪ੍ਰੈਕਟਿਸ ਕਰ ਰਿਹਾ ਹੋਵੇ ਅਤੇ ਉਸ ਨੂੰ ਅਪਲਾਈ ਕਰਨ ਦੀ ਤਰੀਕ ਤਕ ਪ੍ਰੈਕਟਿਸ ਦਾ ਘੱਟੋ ਘੱਟ 7 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।
ਵਜ਼ੀਫ਼ਾ/ਲਾਭ: ਰੱਖ ਰਖਾਓ ਅਤੇ ਰਿਹਾਇਸ਼ ਲਈ ਖ਼ਰਚਾ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ: 15 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/bani/K&N1

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਨਰਚਰ ਮੈਰਿਟ ਕਮ ਮੀਨਜ਼ ਸਕਾਲਰਸ਼ਿਪ-2018
ਬਿਓਰਾ: ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਸ਼ਨ ਕਰ ਰਹੇ ਕਿਸੇ ਵੀ ਸਾਲ ਦੇ ਹੋਣਹਾਰ ਵਿਦਿਆਰਥੀ, ਜੋ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਣ, ਅਜਿਹੇ ਹੋਣਹਾਰ ਵਿਦਿਆਰਤੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਨਰਚਰ ਸਕਾਲਰਸ਼ਿਪ ਦੁਆਰਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਉਹ ਭਾਰਤੀ ਵਿਦਿਆਰਥੀ, ਜਿਨ੍ਹਾਂ ਨੇ ਪਿਛਲੀ ਕਲਾਸ ਵਿਚ 75 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹੋਣ ਅਤੇ ਜਿਨ੍ਹਾਂ ਦੀ ਪਰਿਵਾਰਕ ਆਮਦਨ ਸਾਰੇ ਵਸੀਲਿਆਂ ਨੂੰ ਮਿਲਾ ਕੇ 2 ਲੱਖ ਰੁਪਏ ਤੋਂ ਘੱਟ ਹੋਵੇ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ ਉਸ ਦੀਆਂ ਸਾਰੀਆਂ ਵਿੱਦਿਅਕ ਲੋੜਾਂ ਦੇ ਆਧਾਰ 'ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਆਖ਼ਰੀ ਤਰੀਕ: 31 ਦਸੰਬਰ 2018
ਕਿਵੇਂ ਕਰੀਏ ਅਪਲਾਈ: ਇਸ ਸਕਾਲਰਸ਼ਿਪ ਲਈ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/bani/NMC4

rajwinder kaur

Content Editor

Related News