12ਵੀਂ ਦੇ ਵਿਦਿਆਰਥੀ ਦੇ ਬੈਗ ''ਚੋਂ ਨਿਕਲਿਆ ਪਿਸਤੌਲ! ਸਕੂਲ ''ਚ ਪੈ ਗਈਆਂ ਭਾਜੜਾਂ
Thursday, Oct 09, 2025 - 06:58 PM (IST)

ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਸਰਹੱਦੀ ਪਿੰਡ ਗੱਟੀ ਰਾਜੋ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਦਿਆਰਥੀ ਦੇ ਬੈਗ ਵਿਚੋਂ ਦੇਸੀ ਪਿਸਤੌਲ ਮਿਲਿਆ ਹੈ, ਜਿਸ ਤੋਂ ਬਾਅਦ ਸਕੂਲ ਵਿਚ ਭਾਜੜਾਂ ਪੈ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਗੱਟੀ ਦੇ ਸਰਕਾਰੀ ਸਕੂਲ ਦੇ 12ਵੀਂ ਦਾ ਵਿਦਿਆਰਥੀ ਆਪਣੇ ਬੈਗ ਵਿਚ ਪਿਸਤੌਲ ਲੈ ਆਇਆ, ਜਿਸ ਨੂੰ ਪੁਲਸ ਨੇ ਬਰਾਮਦ ਕੀਤਾ ਹੈ। ਉਥੇ ਹੀ ਡੀਐੱਸਪੀ ਸੁਖਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਤੋਂ ਪੁਰਾਣਾ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਇਸ ਬਾਰੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਉਹ ਇਸ ਨੂੰ ਕਿਥੋਂ ਲੈ ਕੇ ਆਇਆ ਸੀ। ਅਜੇ ਇਸ ਮਾਮਲੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਬੱਚੇ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e