ਵਜ਼ੀਫ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

Monday, Sep 21, 2020 - 06:38 PM (IST)

ਚੰਡੀਗੜ੍ਹ - ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ-ਵੱਖ ਵਜ਼ੀਫ਼ਾ ਸਕੀਮਾਂ ਲਈ ਅਪਲਾਈ ਲਈ ਆਖਰੀ ਤਾਰੀਖ ਵਿਚ ਵਾਧਾ ਕਰ ਦਿੱਤਾ ਹੈ। ਸਾਲ 2020-21 ਲਈ ਵਜ਼ੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ। ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਇਨ੍ਹਾਂ ਵਜ਼ੀਫ਼ਾ ਸਕੀਮਾਂ ਵਿਚ 9ਵੀਂ ਤੋਂ 10ਵੀਂ ਜਮਾਤ ਵਿਚ ਪੜ੍ਹਦੇ ਅਨੁਸੂਚਿਤ ਜਾਤੀ (ਐੱਸ.ਸੀ.) ਦੇ ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ, ਪਹਿਲੀ ਤੋਂ ਦਸਵੀਂ ਤੱਕ ਪੜ੍ਹਦੇ ਓ.ਬੀ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ ਅਤੇ 9ਵੀਂ ਤੋਂ 12 ਤੱਕ ਪੜਦੇ ਐੱਸ.ਸੀ. ਵਿਦਿਆਰਥੀਆਂ ਲਈ ਅੱਪਗ੍ਰੇਡੇਸ਼ਨ ਆਫ਼ ਮੈਟਰਿਕ ਸਕੀਮ ਸ਼ਾਮਲ ਹੈ।

ਇਹ ਵੀ ਪੜ੍ਹੋ :  ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

ਬੁਲਾਰੇ ਅਨੁਸਾਰ ਇਨ੍ਹਾਂ ਵਜ਼ੀਫ਼ਾ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਪੋਰਟਲ ਪਹਿਲਾਂ ਹੀ 16 ਸਤੰਬਰ ਤੋਂ ਖੁਲ੍ਹ ਚੁੱਕਾ ਹੈ। ਆਨ ਲਾਈਨ ਅਰਜ਼ੀ ਭੇਜਣ ਦੀ ਆਖਰੀ ਤਾਰੀਖ 15 ਅਕਤੂਬਰ 2020 ਰੱਖੀ ਗਈ ਹੈ ਜਦਕਿ ਸਕੂਲਾਂ ਦੀ ਪ੍ਰਵਾਨਗੀ ਅਤੇ ਜ਼ਿਲ੍ਹਿਆਂ ਨੂੰ ਆਨ ਲਾਈਨ ਡਾਟਾ ਭੇਜਣ ਦੀ ਆਖਰੀ ਮਿਤੀ 20 ਅਕਤੂਬਰ 2020 ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹਿਆਂ ਲਈ ਪ੍ਰਵਾਨਗੀ ਅਤੇ ਅੱਗੇ ਸੂਬੇ ਨੂੰ ਆਨ ਲਾਈਨ ਡਾਟਾ ਭੇਜਣ ਦੀ ਮਿਤੀ 15 ਅਕਤੂਬਰ ਤੋਂ 27 ਅਕਤੂਬਰ 2020 ਤੈਅ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਸ ਤੋਂ ਬਾਅਦ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ


Gurminder Singh

Content Editor

Related News