ਪੁੱਤਰ ਨੂੰ ਵੇਖਣ ਲਈ ਤਰਸੇ ਮਾਪੇ, 6 ਸਾਲਾਂ ਤੋਂ ਸਾਊਦੀ 'ਚ ਰਹਿ ਰਹੇ ਅਵਤਾਰ ਨੇ ਪਤਨੀ 'ਤੇ ਲਾਏ ਵੱਡੇ ਦੋਸ਼

8/9/2020 12:22:01 PM

ਮਲੋਟ (ਜੁਨੇਜਾ): ਸਾਊਦੀ ਅਰਬ 'ਚ 6 ਸਾਲਾਂ ਤੋਂ ਰਹਿ ਰਹੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੋਲਾ ਨਿਵਾਸੀ ਅਵਤਾਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਖੁਦ ਵਾਇਰਲ ਕੀਤੀ ਵੀਡੀਓ ਵਿਚ ਕਿਹਾ ਉਹ ਆਪਣੇ ਮਾਂ-ਬਾਪ ਤੇ ਤਿੰਨ ਕੁੜੀਆਂ ਸਮੇਤ ਪੂਰੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਹੈ। ਪਰ ਮੇਰਾ ਸੁਹਰਾ ਪਰਿਵਾਰ ਤੇ ਪਤਨੀ ਨਾ ਸਿਰਫ਼ ਮੈਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਥਾਣਿਆਂ ਤੇ ਅਦਾਲਤਾਂ ਵਿਚ ਸ਼ਿਕਾਇਤਾਂ ਦੇ ਰਹੇ ਹਨ ਸਗੋਂ ਮੇਰੇ ਬਜ਼ੁਰਗ ਮਾਂ-ਬਾਪ ਨੂੰ ਵੀ ਖਜਲ-ਖੁਆਰ ਕੀਤਾ ਜਾ ਰਿਹਾ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਪਤਨੀ ਆਪਣੇ ਪੇਕਾ ਪਰਿਵਾਰ ਨਾਲ ਮਿਲਕੇ ਉਸਦੇ ਹਿੱਸੇ ਦੀ ਜਾਇਦਾਦ ਹੜਪਣਾ ਚਾਹੁੰਦੀ ਹੈ। ਉਸਦਾ ਕਹਿਣਾ ਹੈ ਕਿ ਉਸਦਾ ਦਿਲ ਆਪਣੀਆਂ ਬੱਚੀਆਂ ਨੂੰ ਮਿਲਣ ਲਈ ਕਰਦਾ ਹੈ ਪਰ ਘਰ ਅਤੇ ਦੇਸ਼ ਵਾਪਸ ਆਉਣ ਤੋਂ ਡਰਦਾ ਹੈ ਕਿ ਉਸਨੂੰ ਕੇਸਾਂ ਵਿਚ ਨਾ ਫਸਾ ਦਿੱਤਾ ਜਾਵੇ। ਇਸ ਲਈ ਉਹ ਆਪਣੇ ਪਰਿਵਾਰ ਤੋਂ ਦੂਰ ਕਤਰ ਵਿਚ ਜੇਲ ਦੇ ਕੈਦੀ ਵਾਂਗ ਦਿਨ ਕੱਟ ਰਿਹਾ ਹੈ। ਅਵਤਾਰ ਸਿੰਘ ਨੇ ਅਪੀਲ ਕੀਤੀ ਹੈ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ ਜੇ ਉਸਦੀ ਪ੍ਰੇਸ਼ਾਨੀ ਦੀ ਹਾਲਤ ਵਿਚ ਮੌਤ ਹੋ ਜਾਂਦੀ ਹੈ ਤਾਂ ਸਹੁਰਾ ਪਰਿਵਾਰ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ: ਪੰਡੋਰੀ ਗੋਲਾ ਵਰਗਾ ਇਕ ਹੋਰ ਨਕਲੀ ਸ਼ਰਾਬ ਵਾਲਾ ਗਿਰੋਹ ਬੇਨਕਾਬ, ਮਜੀਠਾ ਤੋਂ ਗ੍ਰਿਫਤਾਰ

PunjabKesari

ਕੀ ਕਹਿਣਾ ਹੈ ਅਵਤਾਰ ਸਿੰਘ ਦੇ ਮਾਪਿਆਂ ਦਾ- ਇਸ ਵਾਇਰਲ ਵੀਡੀਓ ਵਿਚ ਅਵਤਾਰ ਸਿੰਘ ਦੇ ਦੱਸੇ ਪਤੇ 'ਤੇ ਜਦੋਂ ਪਿੰਡ ਧੌਲੇ ਢਾਣੀ ਤੇ ਅਵਤਾਰ ਦੀ ਮਾਂ ਸੁਖਮੰਦਰ ਕੌਰ ਅਤੇ ਪਿਤਾ ਸੋਹਨ ਸਿੰਘ ਨਾਲ ਗੱਲ ਕੀਤੀ ਤਾਂ ਦੋਨਾਂ ਨੇ ਰੋਂਦਿਆਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਦੇਖਣ ਲਈ ਤੜਪ ਰਹੇ ਹਨ। ਪਰ ਉਨ੍ਹਾਂ ਦੀ ਨੂੰਹ ਅਤੇ ਅਵਤਾਰ ਦੀ ਪਤਨੀ ਜਸਪ੍ਰੀਤ ਕੌਰ ਆਪਣੇ ਪੇਕਿਆਂ ਨਾਲ ਮਿਲ ਕੇ ਸਾਨੂੰ ਅਤੇ ਸਾਡੇ ਵਿਦੇਸ਼ ਬੈਠੇ ਬੱਚੇ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ। ਸੋਹਨ ਸਿੰਘ ਦਾ ਕਹਿਣਾ ਸੀ ਨੂੰਹ ਵੱਲੋਂ ਝੂਠੇ ਇਲਜ਼ਾਮ ਲਾ ਕੇ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੰਚਾਇਤ ਦੇ ਫੈਸਲੇ ਅਨੁਸਾਰ ਅਵਤਾਰ ਸਿੰਘ ਦੇ ਹਿੱਸੇ ਦੀ ਜ਼ਮੀਨ ਦਾ ਠੇਕਾ ਸਮੇਂ-ਸਮੇਂ ਦਿੰਦੇ ਰਹੇ ਹਾਂ ਉਸਦੀ ਪਤਨੀ ਤੇ ਬੱਚੀਆਂ ਲਈ ਨਵਾਂ ਮਕਾਨ ਬਣਾ ਕੇ ਦਿੱਤਾ ਹਰ ਸਹੂਲਤ ਦਿੱਤੀ ਆਪਣੀਆਂ ਪੋਤੀਆਂ ਨੂੰ ਚੰਗੇ ਸਕੂਲ ਪੜਨੇ ਪਾਇਆ ਪਰ ਹੁਣ ਉਨ੍ਹਾਂ ਨੇ ਬੱਚੀਆਂ ਸਕੂਲ ਤੋਂ ਹਟਾ ਲਈਆਂ। ਹੁਣ ਸਾਡੇ ਤੋਂ ਅਵਤਾਰ ਸਿੰਘ ਦੇ ਹਿੱਸੇ ਦੀ ਜ਼ਮੀਨ ਦੀ ਮੰਗ ਕਰ ਰਹੇ ਹਨ। ਕਈ ਵਾਰ ਪੰਚਾਇਤਾਂ ਵੀ ਹੋਈਆਂ ਪਰ ਗੱਲ ਸਿਰੇ ਨਹੀਂ ਲੱਗੀ। ਹੁਣ ਸਾਡੇ ਬੇਟੇ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਤੋਂ ਡਰਦਾ ਸਾਡਾ ਬੇਟਾ ਵਾਪਸ ਨਹੀ ਆ ਰਿਹਾ ਅਤੇ ਇਸਦੀ ਪਤਨੀ ਉਸਦੇ ਹਿੱਸੇ ਦੀ ਜ਼ਮੀਨ ਲੈਣ ਲਈ ਬਜਿੱਦ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

PunjabKesari

ਕੀ ਕਹਿਣਾ ਹੈ ਅਵਤਾਰ ਦੀ ਪਤਨੀ ਦਾ- ਉਧਰ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਅਵਤਾਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਆਪਣੇ ਪਤੀ 'ਤੇ ਗੰਭੀਰ ਇਲਜ਼ਾਮ ਲਗਾਏ ਤੇ ਕਿਹਾ 6 ਸਾਲ ਹੋ ਗਏ ਉਸਨੂੰ ਸਾਊਦੀ ਅਰਬ ਗਏ ਨੂੰ ਘਰ ਵਾਪਸ ਨਹੀ ਆ ਰਿਹਾ ਅਤੇ ਉਥੇ ਇਕ ਹੋਰ ਔਰਤ ਨਾਲ ਵਿਆਹ ਕਰਵਾ ਬੈਠਾ ਹੈ। ਜਸਪ੍ਰੀਤ ਕੌਰ ਨੇ ਕਿਹਾ ਕਿ ਉਸਦਾ ਪਤੀ ਆਵੇ ਜਾਂ ਨਾ ਆਵੇ ਮੈਨੂੰ ਧੀਆਂ ਦੇ ਪਾਲਣ ਲਈ ਉਸਦੇ ਹਿੱਸੇ ਦੀ ਜ਼ਮੀਨ ਚਾਹੀਦੀ ਹੈ ਉਹ ਮੈਂ ਲੈ ਕੇ ਰਹਾਂਗੀ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ


Shyna

Content Editor Shyna