ਕੋਰੋਨਾ ਵਾਇਰਸ ਦੀ ਸਾਊਦੀ ਅਰਬ ''ਤੇ ਦੋਹਰੀ ਮਾਰ, ਟੈਕਸ ਹੋਇਆ 3 ਗੁਣਾਂ (ਵੀਡੀਓ)

05/13/2020 6:44:59 PM

ਜਲੰਧਰ (ਬਿਊਰੋ) - ਸਾਊਦੀ ਅਰਬ ਨੇ ਬੀਤੇ ਦਿਨ ਐਲਾਨ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਅਤੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਕਾਰਨ ਅਰਥਚਾਰੇ ਨੂੰ ਹੋਏ ਕਾਰਨ ਦੇ ਕਾਰਨ ਮੁੱਢਲੀਆਂ ਵਸਤਾਂ ਦੇ ਟੈਕਸ ਨੂੰ 3 ਗੁਣਾਂ ਕਰਕੇ, ਉਨ੍ਹਾਂ ਨੂੰ 15 ਫੀਸਦੀ ਵਧਾ ਰਹੇ ਹਨ। ਉਥੇ ਹੀ ਵੱਡੇ ਪ੍ਰਾਜੈਕਟਾਂ ’ਤੇ ਕੀਤੇ ਖਰਚ ’ਚ ਵੀ ਲੱਗਭਗ 26 ਅਰਬ ਡਾਲਰ ਦੀ ਕਟੋਤੀ ਕਰ ਰਿਹਾ ਹੈ। ਸਾਊਦੀ ਅਰਬ ਦੇ ਵਿੱਤ ਮੰਤਰੀ ਮੁਤਾਬਕ ਉਥੋਂ ਦੇ ਨਾਗਰਿਕਾਂ ਨੂੰ ਸਾਲ 2018 ਤੋਂ ਸ਼ੁਰੂ ਹੋਇਆ ਗੁਜ਼ਾਰਾ ਭੱਤਾ ਵੀ ਨਹੀਂ ਮਿਲੇਗਾ। ਆਰਥਿਕਤਾ ’ਚ ਵਿਭਿੰਨਤਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਊਦੀ ਅਰਬ ਮਾਲੀਆ ਦੇ ਲਈ ਜ਼ਿਆਦਾਤਰ ਤੇਲ ਦੇ ਉੱਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਦੇ ਕਾਰਨ ਮੁਸਲਿਮ ਤੀਰਥ ਅਸਥਾਨ ਮੱਕਾ ਅਤੇ ਮਦੀਨਾ ਦੀ ਯਾਤਰਾ ਵੀ ਬੰਦ ਹੈ। ਇਸ ਨਾਲ ਰਾਜ ਸ਼ਾਹੀ ਨੂੰ ਮਾਲੀਏ ਦਾ ਕਾਫੀ ਨੁਕਸਾਨ ਹੋ ਰਿਹਾ ਹੈ। 

ਦੂਜੇ ਪਾਸੇ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਅਨੁਮਾਨ ਹੈ ਕਿ ਤੇਲ ਉਤਪਾਦਨ ਕਰਨ ਵਾਲੇ ਸਾਰੇ 6 ਖਾੜੀ ਦੇਸ਼ ਇਸ ਸਾਲ ਆਰਥਿਕ ਮੰਦੀ ਦਾ ਸਾਹਮਣਾ ਕਰਨਗੇ। ਸਾਊਦੀ ਅਰਬ ਦੇ ਵਿੱਤ ਮੰਤਰੀ ਅਤੇ ਅਰਥਚਾਰੇ ਤੇ ਯੋਜਨਾਬੰਦੀ ਦੇ ਕਾਰਜਕਾਰੀ ਮੰਤਰੀ ਮੁਹੰਮਦ ਅਲ-ਜਾਦਾਨ ਨੇ ਕਿਹਾ, "ਅਸੀਂ ਇਕ ਅਜਿਹੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਜਿਸ ਨੂੰ ਅਜੋਕੇ ਇਤਿਹਾਸ ਵਿਚ ਕਦੇ ਨਹੀਂ ਵੇਖਿਆ ਗਿਆ ਅਤੇ ਇਹ ਅਨਿਸ਼ਚਿਤਤਾ ਦਾ ਪ੍ਰਤੀਕ ਹੈ।" ਸਾਊਦੀ ਪ੍ਰੈੱਸ ਏਜੰਸੀ ਦੀ ਅਧਿਕਾਰਤ ਏਜੰਸੀ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਅੱਜ ਜੋ ਕਦਮ ਚੁੱਕੇ ਗਏ ਹਨ, ਉਹ ਇਸ ਸਮੇਂ ਜਿੰਨੇ ਮੁਸ਼ਕਲ ਹਨ, ਉਹੀ ਕਦਮ ਵਿੱਤੇ ਤੇ ਆਰਥਿਕ ਸਥਿਰਤਾ ਨੂੰ ਕਾਇਮ ਰੱਖਣ ਲਈ ਓਨੇ ਹੀ ਜ਼ਰੂਰੀ ਤੇ ਲਾਭਕਾਰੀ ਵੀ ਹਨ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਸੁਣ ਸਕਦੇ ਹੋ ਇਹ ਰਿਪੋਰਟ...

 
 


rajwinder kaur

Content Editor

Related News