ਸਤਨੌਰ ਰੇਲਵੇ ਸਟੇਸ਼ਨ ''ਤੇ ਰੈਲੀ 13 ਨੂੰ, 35 ਮੈਂਬਰੀ ਐਕਸ਼ਨ ਕਮੇਟੀ ਬਣਾਈ

Monday, Feb 12, 2018 - 12:33 PM (IST)

ਸਤਨੌਰ ਰੇਲਵੇ ਸਟੇਸ਼ਨ ''ਤੇ ਰੈਲੀ 13 ਨੂੰ, 35 ਮੈਂਬਰੀ ਐਕਸ਼ਨ ਕਮੇਟੀ ਬਣਾਈ

ਗੜ੍ਹਸ਼ੰਕਰ (ਬੈਜ ਨਾਥ)— ਪਿੰਡ ਸਤਨੋਰ ਵਿਖੇ ਰੇਲਵੇ ਵਿਭਾਗ ਵੱਲੋਂ ਮਾਨਵ ਰਹਿਤ ਰੇਲਵੇ ਫਾਟਕ ਨੂੰ ਬੰਦ ਕਰਨ ਦੀ ਕਾਰਵਾਈ ਵਿਰੁੱਧ ਮੀਟਿੰਗ ਉਪਰੰਤ 35 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਚੇਅਰਮੈਨ ਤਲਵਿੰਦਰ ਸਿੰਘ ਸਰਪੰਚ ਸਤਨੋਰ, ਪ੍ਰਧਾਨ ਅਵਤਾਰ ਸਿੰਘ ਸੂਬੇਦਾਰ, ਮੀਤ ਪ੍ਰਧਾਨ ਰਜਿੰਦਰ ਸਿੰਘ ਪੰਚ, ਖਜ਼ਾਨਚੀ ਚਰਨ ਦਾਸ ਪੰਚ, ਮਹਿੰਦਰ ਕੁਮਾਰ ਬੱਢੋਆਣ, ਸੋਮ ਨਾਥ, ਬਲਦੇਵ ਰਾਜ, ਤਾਰਾ ਚੰਦ, ਜਗਨ ਨਾਥ, ਪੰਡਿਤ ਕਪਿਲ ਦੇਵ, ਧੰਨਾ ਸਿੰਘ, ਹਰਪਾਲ ਕੌਰ, ਸਰੋਜ ਬਾਲਾ, ਸੁਸ਼ਮਾ, ਸੁੱਚਾ ਸਿੰਘ, ਪ੍ਰੇਮ ਨਾਥ, ਜਾਨਕੀ ਦਾਸ ਅਤੇ ਬਹੁਤ ਸਾਰੇ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਮਹਿੰਦਰ ਬੱਢੋਆਣ ਤੇ ਸੋਮ ਨਾਥ ਸਤਨੋਰ ਨੇ ਦੱਸਿਆ ਕਿ 13 ਫਰਵਰੀ ਨੂੰ ਸਵੇਰੇ 11 ਵਜੇ ਅੱਡਾ ਸਤਨੋਰ ਰੇਲਵੇ ਸਟੇਸ਼ਨ 'ਤੇ ਰੋਸ ਰੈਲੀ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਰੇਲਵੇ ਵਿਭਾਗ ਨੂੰ ਇਹ ਫਾਟਕ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਰਸਤਾ ਤਕਰੀਬਨ 20 ਦੇ ਕਰੀਬ ਪਿੰਡਾਂ 'ਚੋਂ ਹੋ ਕੇ ਹਿਮਾਚਲ ਨੂੰ ਨਿਕਲਦਾ ਹੈ। ਇਲਾਕੇ ਦੇ ਲੋਕਾਂ ਨੂੰ ਹਿਮਾਚਲ ਅਤੇ ਹੋਰ ਕਈ ਪਿੰਡਾਂ ਨੂੰ ਜਾਣ ਲਈ ਇਹ ਰਸਤਾ ਬਹੁਤ ਨੇੜੇ ਅਤੇ ਸਮਾਂ ਵੀ ਘੱਟ ਲੱਗਦਾ ਹੈ, ਕਿਸੇ ਵੀ ਕੀਮਤ 'ਤੇ ਇਹ ਰੇਲਵੇ ਫਾਟਕ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਇਲਾਕੇ ਦੇ ਲੋਕਾਂ ਨਾਲ ਧੱਕਾ ਕਰੇਗਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।


Related News