ਹੁਸੈਨੀਵਾਲਾ ਤੋਂ ਫਾਜ਼ਿਲਕਾ ਵੱਲ ਛੱਡਿਆ ਗਿਆ 47 ਹਜ਼ਾਰ ਕਿਊਸਿਕ ਪਾਣੀ

Wednesday, Aug 13, 2025 - 04:22 PM (IST)

ਹੁਸੈਨੀਵਾਲਾ ਤੋਂ ਫਾਜ਼ਿਲਕਾ ਵੱਲ ਛੱਡਿਆ ਗਿਆ 47 ਹਜ਼ਾਰ ਕਿਊਸਿਕ ਪਾਣੀ

ਫਿਰੋਜ਼ਪੁਰ (ਸੰਨੀ ਚੋਪੜਾ) : ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਲਈ 50429 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉੱਥੇ ਹੀ ਹੁਸੈਨੀਵਾਲਾ ਹੈੱਡ ਤੋਂ ਫਾਜ਼ਿਲਕਾ ਵੱਲ 47000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛਿਓਂ ਸਤਲੁਜ ਦਰਿਆ 'ਚ ਪਾਣੀ ਬਹੁਤ ਜ਼ਿਆਦਾ ਹੈ।

ਇਸ ਕਾਰਨ ਦਰਿਆ ਨਾਲ ਲੱਗਦੀ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ। ਜੇਕਰ ਹੁਸੈਨੀਵਾਲਾ ਹੈੱਡ ਤੋਂ ਅੱਗੇ ਪਾਣੀ ਦਾ ਫਲੋ ਪੂਰਾ ਛੱਡਿਆ ਜਾਂਦਾ ਹੈ ਤਾਂ ਸਾਡੀਆਂ ਫ਼ਸਲਾਂ ਬਚ ਜਾਣਗੀਆਂ, ਨਹੀਂ ਤਾਂ ਸਾਡੀਆਂ ਫ਼ਸਲਾਂ ਖ਼ਰਾਬ ਹੋ ਜਾਣਗੀਆਂ।


author

Babita

Content Editor

Related News