ਕੁਵੈਤ 'ਚ ਫਸੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਪੰਜਾਬੀ ਲਈ ਫ਼ਰਿਸ਼ਤਾ ਬਣੇ ਐੱਸ. ਪੀ. ਓਬਰਾਏ (ਵੀਡੀਓ)

08/07/2020 1:33:13 PM

ਰੂਪਨਗਰ (ਸੱਜਣ ਸੈਣੀ)— 4 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਏ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਦੇ ਨੌਜਵਾਨ ਦਵਿੰਦਰ ਸਿੰਘ ਦੀ ਕੁਵੈਤ 'ਚ ਖਰਾਬ ਸਿਹਤ ਸਬੰਧੀ ਖ਼ਬਰ ਵਿਖਾਉਣ ਦੇ ਬਾਅਦ ਸਰਬਤ ਦਾ ਭਲਾ ਟਰੱਸਟ ਪੀੜਤ ਨੌਜਵਾਨ ਦੀ ਮਦਦ ਲਈ ਅੱਗੇ ਆਇਆ ਹੈ। ਸਰਬਤ ਦਾ ਭਲਾ ਟਰੱਸਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਨੇ ਪੀੜਤ ਦਵਿੰਦਰ ਸਿੰਘ ਦੇ ਪਿੰਡ ਕਟਲੀ ਪਹੁੰਚ ਕੇ ਉਸ ਦੇ ਬਜ਼ੁਰਗ ਮਾਪਿਆਂ ਨਾਲ ਮੁਲਾਕਾਤ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ

PunjabKesari

ਦੱਸਣਯੋਗ ਹੈ ਕਿ ਕੁਵੈਤ ਦੇ ਇਕ ਹਸਪਤਾਲ ਦੇ ਆਈ. ਸੀ. ਯੂ. ਵਾਰਡ 'ਚ ਮੈਡੀਕਲ ਨਾਲੀਆਂ ਦੇ ਸਹਾਰੇ ਦਵਿੰਦਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦਵਿੰਦਰ ਸਿੰਘ ਚਾਰ ਕੁ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਅਤੇ ਸੁਨਹਿਰੇ ਭਵਿੱਖ ਦੀ ਭਾਲ 'ਚ ਕੁਵੈਤ ਗਿਆ ਸੀ ਪਰ ਇਸੇ ਸਾਲ ਜਦੋਂ ਉਹ ਜਨਵਰੀ 'ਚ ਆਪਣੇ ਪਿੰਡ ਕਟਲੀ ਤੋਂ ਇਕ ਮਹੀਨੇ ਦੀ ਛੁੱਟੀ ਬਤੀਤ ਕਰਕੇ ਵਾਪਸ ਕੁਵੈਤ ਗਿਆ ਤਾਂ ਕੁਝ ਕੁ ਦਿਨ ਬਾਅਦ ਇਸ ਦੀ ਸਿਹਤ ਖਰਾਬ ਹੋ ਗਈ ਅਤੇ ਬੀਮਾਰੀ ਲਗਾਤਾਰ ਵਧਦੀ ਗਈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ

PunjabKesari

ਦਵਿੰਦਰ ਸਿੰਘ ਦੀ ਅੱਜ ਹਾਲਤ ਇਹ ਹੋ ਗਈ ਕਿ ਉਹ ਆਈ. ਸੀ. ਯੂ. 'ਚ ਮੈਡੀਕਲ ਨਾਲੀਆਂ ਦੇ ਸਹਾਰੇ ਹਸਪਤਾਲ ਦੇ ਬੈੱਡ 'ਤੇ ਪਿਆ ਹੈ। ਇਸ ਨੌਜਵਾਨ ਦੀ ਤਰਸਯੋਗ ਹਾਲਤ ਸਬੰਧੀ ਚਲਾਈ ਖ਼ਬਰ ਦੇ ਬਾਅਦ ਸਰਬਤ ਦਾ ਭਲਾ ਟਰੱਸਟ ਵੱਲੋਂ ਪੀੜਤ ਨੌਜਵਾਨ ਦੀ ਮਦਦ ਦਾ ਬੀੜਾ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ

PunjabKesari

ਜ਼ਿਕਰਯੋਗ ਹੈ ਕਿ ਸਰਬਤ ਦਾ ਭਲਾ ਟਰੱਸਟ ਵੱਲੋਂ ਪੀੜਤ ਪਰਿਵਾਰ ਦੀ ਬਾਂਹ ਫੜਨ ਦੇ ਬਾਅਦ ਹੁਣ ਬੁੱਢੇ ਮਾਪਿਆਂ 'ਚ ਆਸ ਜਾਗ ਗਈ ਹੈ ਕਿ ਹੁਣ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕੋਲ ਆ ਜਾਵੇਗਾ ਅਤੇ ਉਹ ਆਪਣੇ ਪੁੱਤਰ ਦਾ ਇਲਾਜ ਸਣੇ ਦੇਖ ਭਾਲ ਖੁਦ ਕਰ ਸਕਣਗੇ।
ਇਹ ਵੀ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ


shivani attri

Content Editor

Related News