''ਸਰਬੱਤ ਦਾ ਭਲਾ'' ਐਕਸਪ੍ਰੈੱਸ ਅੱਜ ਹੋਵੇਗੀ ਸੁਲਤਾਨਪੁਰ ਲੋਧੀ ਤੋਂ ਦਿੱਲੀ ਲਈ ਰਵਾਨਾ
Friday, Oct 04, 2019 - 09:27 AM (IST)
ਫਗਵਾੜਾ (ਹਰਜੋਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਨਵੀਂ ਚਲਾਈ ਜਾ ਰਹੀ ਟ੍ਰੇਨ 'ਸਰਬੱਤ ਦਾ ਭਲਾ' ਐਕਸਪ੍ਰੈੱਸ ਨੂੰ ਅੱਜ 4 ਅਕਤੂਬਰ ਸ਼ਾਮ ਨੂੰ 6 ਵਜੇ ਸੁਲਤਾਨਪੁਰ ਲੋਧੀ ਤੋਂ ਦਿੱਲੀ ਲਈ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਅਤੇ ਸੋਮ ਪ੍ਰਕਾਸ਼ ਮੰਤਰੀ ਭਾਰਤ ਸਰਕਾਰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟ੍ਰੇਨ ਦਾ ਠਹਿਰਾਓ ਕਪੂਰਥਲਾ ਵਿਖੇ ਵੀ ਕਰ ਦਿੱਤਾ ਹੈ। ਇਹ ਗੱਡੀ ਸੁਲਤਾਨਪੁਰ ਤੋਂ ਚੱਲਣ ਮੌਕੇ ਕਪੂਰਥਲਾ ਤੋਂ ਹੁੰਦੀ ਹੋਈ ਵਾਇਆ ਜਲੰਧਰ ਦਿੱਲੀ ਜਾਏਗੀ। ਦਿੱਲੀ ਤੋਂ ਵਾਪਸੀ ਇਹ ਟ੍ਰੇਨ ਲੋਹੀਆਂ ਖਾਸ ਤੋਂ ਸੁਲਤਾਨਪੁਰ ਲੋਧੀ ਪੁੱਜੇਗੀ। ਸੋਮ ਪ੍ਰਕਾਸ਼ ਨੇ ਦੱਸਿਆ ਕਿ ਪਹਿਲਾਂ ਇਸ ਟ੍ਰੇਨ ਨੂੰ ਕਪੂਰਥਲਾ ਵਿਖੇ ਠਹਿਰਾਓ ਨਹੀਂ ਦਿੱਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਰੇਲ ਮੰਤਰੀ ਕੋਲ ਇਹ ਮੁੱਦਾ ਉੱਠਾ ਕੇ ਇਸ ਨੂੰ ਠਹਿਰਾ ਦਿੱਤਾ ਗਿਆ ਹੈ।