ਹਰਿਆਣਾ ਦੀ ਯੋਜਨਾ ਨਾਲ ਦੂਰ ਹੋਵੇਗੀ ਪੰਜਾਬ ਦੇ ਪਾਣੀ ਦੀ ਸਮੱਸਿਆ! ਪੂਰੇ ਦੇਸ਼ ਵਿਚ ਵਹੇਗੀ ਸਰਸਵਤੀ ਨਦੀ
Sunday, Jan 14, 2024 - 12:21 AM (IST)

ਚੰਡੀਗੜ੍ਹ (ਅਰਚਨਾ)– ਸੈਂਕੜੇ ਸਾਲ ਪੁਰਾਣੀ ਰਿਗਵੈਦਿਕ ਨਦੀ ਸਰਸਵਤੀ ਦੇ ਪੰਜਾਬ ਨਾਲ ਸਬੰਧ ਨੂੰ ਮੁੜ ਸੁਰਜੀਤ ਕਰਨ ਲਈ ਪਟਿਆਲਾ ਦੇ ਪਿੰਡ ਸਾਗਰਾ ਵਿਚ ਜਲ ਭੰਡਾਰ ਦਾ ਨਿਰਮਾਣ ਕੀਤਾ ਜਾਵੇਗਾ। ਸਰਸਵਤੀ ਅਤੇ ਘੱਗਰ ਦਰਿਆਵਾਂ ਦੇ ਆਪਸ ਵਿਚ ਮਿਲਣ ਵਾਲੀ ਥਾਂ ’ਤੇ ਬਣਾਏ ਜਾਣ ਵਾਲੇ ਇਸ ਜਲ ਭੰਡਾਰ ਨਾਲ ਨਾ ਸਿਰਫ਼ ਧਰਤੀ ਹੇਠਲਾ ਪਾਣੀ ਰੀਚਾਰਜ ਹੋਵੇਗਾ, ਸਗੋਂ ਪੰਜਾਬ ਨੂੰ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੇ ਕਹਿਰ ਤੋਂ ਵੀ ਬਚਾਇਆ ਜਾ ਸਕੇਗਾ। ਪੰਜਾਬ ਵਿਚ ਇਕ ਜਲ ਭੰਡਾਰ ਦਾ ਨਿਰਮਾਣ ਅਤੇ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਤੱਕ 200 ਕਿਲੋਮੀਟਰ ਨਦੀ ਦੀ ਖੁਦਾਈ ਕੀਤੀ ਜਾਵੇਗੀ ਤਾਂ ਜੋ ਸਰਸਵਤੀ ਨਦੀ ਪੂਰੇ ਦੇਸ਼ ਵਿਚ ਵਹਿ ਸਕੇ। ਹਰਿਆਣਾ ਸਰਸਵਤੀ ਹੈਰੀਟੇਜ ਡਿਵੈਲਪਮੈਂਟ ਬੋਰਡ ਨੇ ਜਲ ਭੰਡਾਰ ਨਾਲ ਸਬੰਧਤ ਪ੍ਰਸਤਾਵ ਪੰਜਾਬ ਸਰਕਾਰ ਨੂੰ ਅਤੇ 200 ਕਿਲੋਮੀਟਰ ਲੰਬੀ ਨਦੀ ਦੇ ਨਿਰਮਾਣ ਨਾਲ ਸਬੰਧਤ ਪ੍ਰਸਤਾਵ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਹਾਲ ਹੀ ਵਿਚ ਸਰਸਵਤੀ ਨਦੀ ਦਾ ਅਧਿਐਨ ਕਰ ਰਹੀ ਖੋਜਕਰਤਾਵਾਂ ਦੀ ਟੀਮ ਨੇ ਸਿਰਸਾ ਤੋਂ ਰਨ ਆਫ਼ ਕੱਛ ਤੱਕ 2 ਹਜ਼ਾਰ ਕਿਲੋਮੀਟਰ ਸਰਸਵਤੀ ਨਦੀ ਦੇ ਵਹਾਅ ਨੂੰ ਟਰੈਕ ਕਰਨ ਵਿਚ ਵੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਸਰਕਾਰਾਂ ਨੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਫ਼ੌਜੀ ਜਵਾਨ ਨੂੰ ਲਾਭ ਦੇਣ ਤੋਂ ਕੀਤੀ ਨਾਂਹ, ਹਾਈਕੋਰਟ ਪੁੱਜੀ ਮਾਂ
ਲੂਨੀ ਦੀ ਸਰਸਵਤੀ ਨਦੀ ਦੀ ਸ਼ਾਖਾ ਵਜੋਂ ਹੋ ਚੁੱਕੀ ਹੈ ਪਹਿਚਾਣ:
ਹਰਿਆਣਾ ਸਰਸਵਤੀ ਹੈਰੀਟੇਜ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਧੁੰਮਨ ਸਿੰਘ ਕਿਰਮਿਚ ਦਾ ਕਹਿਣਾ ਹੈ ਕਿ ਸਰਸਵਤੀ ਨਦੀ ਸਿਰਸਾ ਤੋਂ ਰਨ ਆਫ਼ ਕੱਛ ਤੱਕ ਵਹਿ ਰਹੀ ਹੈ। ਇਥੇ ਸਿਰਫ਼ 200 ਕਿਲੋਮੀਟਰ ਦਾ ਇਕ ਟ੍ਰੈਕ ਹੈ, ਜਿਸ ’ਤੇ ਨਦੀ ਬਣਾਈ ਗਈ ਹੈ, ਤਾਂ ਸਰਸਵਤੀ ਨਦੀ ਨੂੰ ਪੂਰੇ ਦੇਸ ਵਿਚ ਵਹਿੰਦਾ ਦੇਖਿਆ ਜਾ ਸਕੇਗਾ। ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਤੋਂ ਅੱਗੇ 200 ਕਿਲੋਮੀਟਰ ਤੱਕ ਨਦੀ ਦਾ ਨਿਰਮਾਣ ਜਰੂਰੀ ਹੈ। 200 ਕਿਲੋਮੀਟਰ ਤੱਕ ਨਦੀ ਬਣਨ ਤੋਂ ਬਾਅਦ ਨਦੀ ਦਾ ਪਾਣੀ ਲੂਨੀ ਨਦੀ ਵਿਚ ਆ ਜਾਵੇਗਾ। ਲੂਨੀ ਨਦੀ ਨੂੰ ਸਰਸਵਤੀ ਨਦੀ ਦੀ ਸ਼ਾਖਾ ਕਿਹਾ ਜਾਂਦਾ ਹੈ। ਜੈਪੁਰ ਅਤੇ ਅਜਮੇਰ ਦੇ ਵਿਚਕਾਰ ਵਗਦੀ ਲੂਨੀ ਨਦੀ ਰਾਜਸਥਾਨ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਵਿਚ ਸਰਸਵਤੀ ਨਦੀ ਨਾਲ ਮਿਲਦੀ ਹੈ। 200 ਕਿਲੋਮੀਟਰ ਨਦੀ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਸਰਸਵਤੀ ਨਦੀ ਪੂਰੇ ਦੇਸ਼ ਵਿਚ ਵਹਿਣੀ ਸ਼ੁਰੂ ਹੋ ਜਾਵੇਗੀ। ਬਹੁਤ ਸਾਰੇ ਵਿਦਵਾਨਾਂ ਨੇ ਸਰਸਵਤੀ ਨਦੀ ਦੀ ਪਛਾਣ ਉੱਤਰ-ਪੱਛਮੀ ਭਾਰਤ ਵਿਚ ਵਹਿਣ ਵਾਲੀ ਘੱਗਰ ਨਦੀ ਨਾਲ ਕੀਤੀ ਹੈ। ਧੁੰਮਣ ਸਿੰਘ ਕਿਰਮਚੀ ਦਾ ਕਹਿਣਾ ਹੈ ਕਿ ਪਟਿਆਲਾ ਦੇ ਪਿੰਡ ਸਾਗਰਾ ਰਾਹੀਂ ਕਈ ਪਿੰਡਾਂ ਵਿਚੋਂ ਸਰਸਵਤੀ ਨਦੀ ਦਾ ਟ੍ਰੈਕ ਹੈ, ਇਸ ਲਈ ਸਾਗਰਾ ਪਿੰਡ ਵਿਚ ਰਜਵਾਹੇ ਬਣਾਉਣ ਦੀ ਯੋਜਨਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਆਉਣਗੇ PM ਮੋਦੀ, ਅਮਿਤ ਸ਼ਾਹ, ਜੇ.ਪੀ. ਨੱਡਾ ਤੇ ਰਾਜਨਾਥ ਸਿੰਘ, ਇਸ ਤਾਰੀਖ਼ ਤੋਂ ਕਰਨਗੇ ਰੈਲੀਆਂ
ਖੰਘਾਲਿਆ ਨਦੀ ਦਾ ਟ੍ਰੈਕ:
ਧੁੰਮਨ ਸਿੰਘ ਕਿਰਮਿਚ ਦਾ ਕਹਿਣਾ ਹੈ ਕਿ ਹਰਿਆਣਾ ਸਰਸਵਤੀ ਹੈਰੀਟੇਜ ਡਿਵੈਲਪਮੈਂਟ ਬੋਰਡ ਦੇ ਨਦੀ ਖੋਜਕਰਤਾਵਾਂ ਦੀ ਟੀਮ ਨੇ ਹਾਲ ਹੀ ਵਿਚ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕੀਤਾ ਅਤੇ ਰਾਜਸਥਾਨ ਅਤੇ ਗੁਜਰਾਤ ਵਿਚ ਵਹਿਣ ਵਾਲੇ ਦਰਿਆ ਦੇ ਟਰੈਕ ਦੀ ਜਾਂਚ ਕੀਤੀ। ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿਚ ਸਰਸਵਤੀ ਨਦੀ ਦੇ ਕੰਢੇ ਸਥਿਤ ਰਾਣੀ ਕਾ ਵਾਵ ਵਿਸ਼ਵ ਵਿਰਾਸਤ ਸਥਾਨ ਹੈ ਜੋ ਕਿ ਇਕ ਬਾਵੜੀ ਹੈ। ਇਸ ਦੇ ਨਿਰਮਾਣ ਦਾ ਸਿਹਰਾ 11ਵੀਂ ਸਦੀ ਦੇ ਚੌਲੁਕਿਆ ਰਾਜਾ ਭੀਮ ਪਹਿਲੇ ਦੀ ਪਤਨੀ ਉਦਯਾਮਤੀ ਨੂੰ ਜਾਂਦਾ ਹੈ, ਜਿਸ ਨੇ ਇਸ ਨੂੰ ਆਪਣੇ ਪਤੀ ਦੀ ਯਾਦ ਵਿਚ ਬਣਾਇਆ ਸੀ। 1940 ਦੇ ਦਹਾਕੇ ਵਿਚ ਗਾਰ ਨਾਲ ਭਰੀ ਬਾਵੜੀ ਦੀ ਮੁੜ ਖੋਜ ਕੀਤੀ ਗਈ ਸੀ। 80 ਦੇ ਦਹਾਕੇ ਵਿਚ ਭਾਰਤੀ ਪੁਰਾਤੱਤਵ ਸਰਵੇਖਣ ਨਾਲ ਬਾਵੜੀ ਨੂੰ ਬਹਾਲ ਕੀਤਾ ਗਿਆ। ਇਸ ਨੂੰ 2014 ਵਿਚ ਭਾਰਤ ਵਿਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟਾਂ ਵਿਚੋਂ ਇਕ ਵਜੋਂ ਸੂਚੀਬੱਧ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਹ ਬਾਵੜੀ ਸਰਸਵਤੀ ਨਦੀ ਦੇ ਕੰਢੇ ਪਾਣੀ ਦੀ ਸੰਭਾਲ ਲਈ ਬਣਾਈ ਗਈ ਸੀ। ਵਾਵ ਨੂੰ ਬਣਾਉਣ ਵਿਚ ਲਗਭਗ 20 ਸਾਲ ਲੱਗੇ। ਪੁਰਾਤੱਤਵ ਵਿਭਾਗ ਦੀ ਖੁਦਾਈ ਤੋਂ ਬਾਅਦ ਗਾਰ ਵਿਚੋਂ ਇਕ ਬਹੁਤ ਹੀ ਸੁੰਦਰ ਆਕਿ੍ਰਤੀ ਸਾਹਮਣੇ ਆਈ, ਜਿਸ ਨੂੰ ਸੰਭਾਲਣ ਤੋਂ ਬਾਅਦ ਪੁਰਾਤੱਤਵ ਵਿਭਾਗ ਨੇ ਇਸ ਨੂੰ ਵਿਰਾਸਤੀ ਐਲਾਨ ਕਰ ਦਿੱਤਾ। ਯੂਨੈਸਕੋ ਨੇ ਵੀ ਇਸ ਵਿਰਾਸਤ ਨੂੰ ਵਿਸ਼ਵ ਵਿਰਾਸਤ ਐਲਾਨ ਕੀਤਾ ਹੈ। ਰਚਨਾ ਵਿਚ ਸਾਰੇ ਦੇਵੀ-ਦੇਵਤਿਆਂ ਦਾ ਵਰਣਨ ਹੈ, ਭਗਵਾਨ ਵਿਸ਼ਨੂੰ ਦੇ ਅਵਤਾਰਾਂ ਦੀਆਂ ਤਸਵੀਰਾਂ, ਮਾਂ ਦੁਰਗਾ ਅਤੇ ਮਾਂ ਸਰਸਵਤੀ ਦੇ ਪ੍ਰਵਾਹਿਤ ਰੂਪ ਨੂੰ ਵਿਚਕਾਰ ਰੱਖਿਆ ਗਿਆ ਹੈ। ਬਾਵੜੀ ਦੀ ਖਾਸ ਗੱਲ ਇਹ ਹੈ ਕਿ ਇਹ 100 ਰੁਪਏ ਦੇ ਭਾਰਤੀ ਕਰੰਸੀ ਨੋਟ ’ਤੇ ਵੀ ਛਾਪਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖ਼ਿਲਾਫ਼ FIR ਦਰਜ, ਧੱਕਾ ਲੱਗਣ ਕਾਰਨ ਭਰਜਾਈ ਦੀ ਹੋਈ ਸੀ ਮੌਤ (ਵੀਡੀਓ)
ਸਰਸਵਤੀ ਦੇ ਕਿਨਾਰੇ ਲੋਕ ਕਰਦੇ ਹਨ ਪਿੰਡ ਦਾਨ:
ਧੁੰਮਣ ਸਿੰਘ ਕਿਰਮਿਚ ਦਾ ਕਹਿਣਾ ਹੈ ਕਿ ਅੱਜ ਵੀ ਗੁਜਰਾਤ ਵਿਚ ਸਰਸਵਤੀ ਨਦੀ ਪੂਰੇ ਵਹਾਅ ਨਾਲ ਵਗਦੀ ਹੈ। ਮੁਕਤੀ ਪ੍ਰਾਪਤ ਕਰਨ ਲਈ, ਲੋਕ ਵੱਡੀ ਗਿਣਤੀ ਵਿਚ ਇਸ ਸਥਾਨ ’ਤੇ ਅਰਦਾਸ ਕਰਨ ਲਈ ਆਉਂਦੇ ਹਨ। ਪਿਹੋਵਾ ਵਿਚ ਵੀ ਲੋਕ ਸਰਸਵਤੀ ਨਦੀ ਦੇ ਘਾਟਾਂ ’ਤੇ ਪਿੰਡਦਾਨ ਕਰਦੇ ਹਨ। ਸਰਸਵਤੀ ਨਦੀ ਨੂੰ ਮੁਕਤੀ ਪ੍ਰਦਾਨ ਕਰਨ ਵਾਲੀ ਨਦੀ ਕਿਹਾ ਜਾਂਦਾ ਹੈ। ਪੰਜਾਬ ਵਿਚ ਜਲ ਭੰਡਾਰ ਅਤੇ ਰਾਜਸਥਾਨ ਵਿਚ ਨਦੀ ਟ੍ਰੈਕ ਬਣਨ ਤੋਂ ਬਾਅਦ ਸਰਸਵਤੀ ਨਦੀ ਪੂਰੇ ਦੇਸ਼ ਵਿਚ ਵਹਿਣੀ ਸ਼ੁਰੂ ਹੋ ਜਾਵੇਗੀ। ਉਸ ਦਾ ਕਹਿਣਾ ਹੈ ਕਿ ਦਰਿਆ ਨਾਲ ਸਬੰਧਤ ਇਤਿਹਾਸ ਦੀ ਜਾਂਚ ਕਰਨ ਲਈ ਥਾਂ-ਥਾਂ ਤੋਂ ਮਿੱਟੀ ਅਤੇ ਪੱਥਰਾਂ ਦੇ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਸਾਰੇ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਰਿਕਾਰਡ ਦੱਸਦੇ ਹਨ ਕਿ ਸਰਸਵਤੀ ਨਦੀ ਦਾ ਮੂਲ ਸਥਾਨ ਉਤਰਾਖੰਡ ਦਾ ਬਾਂਦਰਪੁਛ ਗਲੇਸ਼ੀਅਰ ਹੈ। ਉਥੋਂ ਹਰਿਆਣਾ ਵਿਚ ਨਦੀ ਦੇ ਪੋਲੀਓਚੈਨਲਸ ਮਿਲੇ ਹਨ। ਇਹ ਦਰਿਆ ਹਰਿਆਣਾ ਤੋਂ ਪੰਜਾਬ ਹੁੰਦਾ ਹੋਇਆ ਰਾਜਸਥਾਨ, ਫਿਰ ਗੁਜਰਾਤ ਪਹੁੰਚਦਾ ਹੈ ਅਤੇ ਉਥੋਂ ਸਮੁੰਦਰ ਵਿਚ ਜਾ ਸਮਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8