ਜਲੰਧਰ ਦੇ ਮਸ਼ਹੂਰ ਸਰਾਫ਼ਾ ਬਾਜ਼ਾਰ ’ਚ ਫ਼ੈਸਲਾ ਕਰਵਾਉਣ ਆਏ ਜੱਜ ਪ੍ਰਧਾਨ ਨੂੰ ਸ਼ਰੇਆਮ ਲਗਾਈ ਅੱਗ

Tuesday, Apr 25, 2023 - 06:33 PM (IST)

ਜਲੰਧਰ ਦੇ ਮਸ਼ਹੂਰ ਸਰਾਫ਼ਾ ਬਾਜ਼ਾਰ ’ਚ ਫ਼ੈਸਲਾ ਕਰਵਾਉਣ ਆਏ ਜੱਜ ਪ੍ਰਧਾਨ ਨੂੰ ਸ਼ਰੇਆਮ ਲਗਾਈ ਅੱਗ

ਜਲੰਧਰ : ਜਲੰਧਰ ਦੇ ਮਸ਼ਹੂਰ ਅਟਾਰੀ ਬਾਜ਼ਾਰ ਦੇ ਸਰਾਫਾ ਬਾਜ਼ਾਰ ’ਚ ਗਿਰਵੀ ਗਹਿਣਿਆਂ ਦੇ ਵਿਵਾਦ ਦਾ ਫ਼ੈਸਲਾ ਕਰਵਾਉਣ ਆਏ ਜੱਜ ਨਾਮਕ ਪ੍ਰਧਾਨ ’ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ ਗਈ। ਹਮਲੇ ਵਿਚ ਪ੍ਰਧਾਨ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਨੇੜੇ ਮੌਜੂਦ ਲੋਕਾਂ ਨੇ ਤੁਰੰਤ ਉਕਤ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਪ੍ਰਧਾਨ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਜਿਸ ਪਾਰਟੀ ਦਾ ਫ਼ੈਸਲਾ ਕਰਵਾਉਣ ਆਇਆ ਸੀ, ਉਨ੍ਹਾਂ ਦੇ ਬੰਗਾਲੀ ਨਾਮਕ ਵਿਅਕਤੀ ਨੇ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਪਿਘਲਾਉਣ ਵਾਲਾ ਕੈਮੀਕਲ ਉਸ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਨੂੰ ਸਾਰਿਆਂ ਦੇ ਸਾਹਮਣੇ ਅੱਗ ਲਗਾ ਦਿੱਤੀ। ਦੂਜੇ ਪਾਸੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤਕ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ। ਬਾਅਦ ਵਿਚ ਲੋਕਾਂ ਨੇ ਕੈਮੀਕਲ ਸੁੱਟਣ ਵਾਲੇ ਨੂੰ ਵੀ ਮੌਕੇ ’ਤੇ ਦਬੋਚ ਲਿਆ। 

ਇਹ ਵੀ ਪੜ੍ਹੋ : ਮਹਿਤਪੁਰ ’ਚ ਵੱਡੀ ਵਾਰਦਾਤ, ਘਰ ’ਚ ਦਾਖਲ ਹੋ ਕੇ ਗੋਲ਼ੀਆਂ ਮਾਰ ਕੀਤਾ ਔਰਤ ਦਾ ਕਤਲ

1500 ਰੁਪਏ ਨੂੰ ਲੈ ਕੇ ਹੋਇਆ ਸੀ ਵਿਵਾਦ

ਪ੍ਰਧਾਨ ਦੇ ਨਾਲ ਖੜ੍ਹਾ ਵਿਅਕਤੀ ਵੀ ਇਸ ਹਮਲੇ ਵਿਚ ਝੁਲਸ ਗਿਆ। ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਵਾਦ ਗਿਰਵੀ ਰੱਖੇ ਗਹਿਣਿਆਂ ਵਿਚ ਸਿਰਫ 1500 ਰੁਪਏ ਨੂੰ ਲੈ ਕੇ ਹੋਇਆ ਸੀ ਪਰ ਵਿਵਾਦ ਇੰਨਾ ਵੱਧ ਗਿਆ ਕਿ ਗੁੱਸੇ ਵਿਚ ਬੰਗਾਲੀ ਨੇ ਫ਼ੈਸਲਾ ਕਰਵਾਉਣ ਆਏ ਪ੍ਰਧਾਨ ’ਤੇ ਹੀ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਘਟਨਾ, ਭਰਾ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਭੈਣ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News