ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਗੰਨਾ ਤੋਂ 4 ਲੱਖ ਮਿਲੀਲੀਟਰ ਫੜੀ ਗਈ ਸ਼ਰਾਬ

Friday, Dec 25, 2020 - 02:26 PM (IST)

ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਗੰਨਾ ਤੋਂ 4 ਲੱਖ ਮਿਲੀਲੀਟਰ ਫੜੀ ਗਈ ਸ਼ਰਾਬ

ਫਿਲੌਰ (ਭਾਖੜੀ)— ਨਸ਼ਾ ਸਮੱਗਲਰਾਂ ਵਿਰੁੱਧ ਜਲੰਧਰ ਦਿਹਾਤੀ ਪੁਲਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਤਹਿਤ 3 ਥਾਣਿਆਂ ਦੇ 80 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਗੰਨਾ ਪਿੰਡ ’ਚ ਸਰਚ ਮੁਹਿੰਮ ਚਲਾ ਕੇ 400000 ਐੱਮ. ਐੱਲ. ਸ਼ਰਾਬ ਸਮੇਤ 3 ਮਹਿਲਾ ਸਮੱਗਲਰਾਂ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਥਾਣਾ ਮੁਖੀ ਫਿਲੌਰ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਐੈੱਸ. ਐੱਸ. ਪੀ. ਜਲੰਧਰ ਸੰਦੀਪ ਗਰਗ, ਡੀ. ਐੱਸ. ਪੀ. ਫਿਲੌਰ ਸੁਹੇਲ ਕਾਸਿਮ ਮੀਰ ਆਈ. ਪੀ. ਐੱਸ. ਦੇ ਨਿਰਦਸ਼ਾਂ ’ਤੇ ਨੇੜਲੇ ਪਿੰਡ ਗੰਨਾ ਨੂੰ ਸ਼ਰਾਬ ਸਮÎੱਗਲਰਾਂ ਤੋਂ ਮੁਕਤ ਕਰਵਾਉਣ ਲਈ ਮਿਸ਼ਨ ਕਲੀਨ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਵੀਰਵਾਰ ਸਵੇਰੇ 3 ਥਾਣਿਆਂ ਫਿਲੌਰ, ਬਿਲਗਾ, ਗੋਰਾਇਆਂ ਦੇ 80 ਦੇ ਕਰੀਬ ਪੁਲਸ ਮੁਲਾਜ਼ਮਾਂ ਨਾਲ ਪੂਰੇ ਪਿੰਡ ਨੂੰ ਘੇਰ ਕੇ ਸਰਚ ਮੁਹਿੰਮ ਚਲਾਈ, ਜਿਸ ’ਚ ਉਨ੍ਹਾਂ ਦੇ ਹੱਥ ਵੱਡੀ ਸਫ਼ਲਤਾ ਲੱਗੀ। ਪੁਲਸ ਨੇ ਦੇਸੀ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੀ ਮਹਿਲਾ ਸਮੱਗਲਰ ਸਰਬਜੀਤ ਕੌਰ ਪਤਨੀ ਰਵੇਲ ਚੰਦ ਨੂੰ ਗਿ੍ਰਫ਼ਤਾਰ ਕਰਕੇ ਉਸ ਕੋਲੋਂ 72750 ਐੱਮ. ਐੱਲ. ਸ਼ਰਾਬ ਅਤੇ ਸਮੱਗਲਰ ਭੋਲੀ ਪਤਨੀ ਸ਼ਾਮ ਲਾਲ ਨੂੰ ਗਿ੍ਰਫ਼ਤਾਰ ਕਰਕੇ ਉਸ ਕੋਲੋਂ 2,25000 ਐੱਮ. ਐੱਲ. ਸ਼ਰਾਬ ਅਤੇ 16000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਕ ਹੋਰ ਔਰਤ ਸਮੱਗਲਰ ਸੁਰਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਇੰਦਰਾ ਕਾਲੋਨੀ ਨੂੰ ਗਿ੍ਰਫ਼ਤਾਰ ਕਰਕੇ ਉਸ ਕੋਲੋਂ 73000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ।

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

ਸੂਰਜ ਢਲਦੇ ਹੀ ਪਿੰਡ ’ਚ ਪਿਆਕੜਾਂ ਦਾ ਲੱਗ ਜਾਂਦੈ ਮੇਲਾ
ਗੰਨਾ ਪਿੰਡ ਦਾ ਆਲਮ ਇਹ ਹੋ ਚੁੱਕਾ ਸੀ ਕਿ ਇਸ ਪਿੰਡ ਵਿਚ ਜ਼ਿਆਦਾਤਰ ਸਮੱਗਲਰ ਦੇਸੀ ਸ਼ਰਾਬ ਕੱਢ ਕੇ ਉਸ ਨੂੰ ਵੇਚਣ ਦਾ ਧੜੱਲੇ ਨਾਲ ਕਾਰੋਬਾਰ ਕਰ ਰਹੇ ਸਨ। ਸੂਰਜ ਢਲਦੇ ਹੀ ਪਿੰਡ ਵਿਚ ਪਿਆਕੜਾਂ ਦਾ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

ਕੇ. ਪੀ. ਐੱਸ. ਗਿੱਲ ਵੀ ਚਲਾ ਚੁੱਕੇ ਹਨ ਇਸੇ ਪਿੰਡ ’ਚ ਮੁਹਿੰਮ
ਗੰਨਾ ਪਿੰਡ ਲੰਬੇ ਸਮੇਂ ਤੋਂ ਇਥੇ ਹੋਣ ਵਾਲੇ ਨਾਜਾਇਜ਼ ਕੰਮਾਂ ਕਾਰਨ ਦੇਸ਼ ਭਰ ਵਿਚ ਮਸ਼ਹੂਰ ਰਿਹਾ ਹੈ। ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਆਪਣੇ ਕਾਰਜਕਾਲ ਦੌਰਾਨ ਪਿੰਡ ਵਾਸੀਆਂ ਵਿਚ ਸੁਧਾਰ ਲਿਆਉਣ ਲਈ ਇਥੇ ਖਾਸ ਤੌਰ ’ਤੇ ਮੁਹਿੰਮ ਚਲਾ ਚੁੱਕੇ ਹਨ। ਇਥੇ ਹੀ ਬੱਸ ਨਹੀਂ, ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਬੁਰੇ ਕੰਮ ਛੱਡ ਕੇ ਪੁਲਸ ਵਿਚ ਭਰਤੀ ਹੋਣ ਲਈ ਵੀ ਖਾਸ ਮੁਹਿੰਮ ਚਲਾ ਚੁੱਕੇ ਹਨ। ਇਸ ਦੇ ਬਾਵਜੂਦ ਕੁਝ ਲੋਕ ਅੱਜ ਵੀ ਸ਼ਰਾਬ ਸਮੱਗਿਲੰਿਗ ਵਰਗੇ ਨਾਜਾਇਜ਼ ਕੰਮ ਕਰ ਰਹੇ ਹਨ ਅਤੇ ਪਿੰਡ ਦੇ ਰਹਿਣ ਵਾਲੇ ਚੰਗੇ ਲੋਕ ਜੋ ਪਿੰਡ ਦਾ ਸੁਧਾਰ ਕਰਨਾ ਚਾਹੁੰਦੇ ਹਨ। ਐੱਸ. ਐੱਸ. ਪੀ. ਸੰਦੀਪ ਗਰਗ ਨੂੰ ਵੀ ਇਸ ਪਿੰਡ ਵਿਚ ਚੱਲ ਰਹੇ ਨਾਜਾਇਜ਼ ਕੰਮਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਹਿਤ ਪੁਲਸ ਨੇ ਪਿੰਡ ਨੂੰ ਨਸ਼ਾ ਸਮੱਗਲਰਾਂ ਤੋਂ ਮੁਕਤ ਕਰਵਾਉਣ ਲਈ ਵੱਡੀ ਕਾਰਵਾੲਂੀ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ

ਨੋਟ: ਪੁਲਸ ਵੱਲੋਂ ਕੀਤੀ ਗਈ ਇਸ ਕਾਰਵਾਈ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News