ਸੰਤ ਨਿਰਮਲ ਦਾਸ 96 ਬੱਚਿਆਂ ਦੀ ਰਿਹਾਈ ਲਈ ਅਮਿਤ ਸ਼ਾਹ ਨੂੰ ਮਿਲੇ

10/05/2019 10:49:49 PM

ਜਲੰਧਰ,(ਜ.ਬ.) : ਸੰਤ ਨਿਰਮਲ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਬਾਦ ਚਮਾਰ ਵਾਲਾ ਜੋਹੜ ਦਿੱਲੀ ਦੀ ਜ਼ਮੀਨ ਦੀ ਅਲਾਟਮੈਂਟ ਤੇ 96 ਬੱਚੇ ਜੋ ਕਿ 21 ਅਗਸਤ ਨੂੰ ਹਿਰਾਸਤ ਵਿਚ ਲਏ ਗਏ ਸਨ, ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਗੱਲਬਾਤ ਕੀਤੀ। ਇਸ ਮੌਕੇ ਸੰਤ ਨਿਰਮਲ ਦਾਸ ਨਾਲ ਦੁਸ਼ਾਂਤ ਗੌਤਮ, ਸੁਰੇਸ਼ ਰਾਠੌਰ ਜਵਾਲਾਪੁਰ ਹਰਿਦੁਆਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਅਮਿਤ ਸ਼ਾਹ ਨੇ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਵੀ ਉਸੇ ਥਾਂ ਬਣਾਇਆ ਜਾਵੇਗਾ।


Related News