ਕੋਰੋਨਾ ਵਾਇਰਸ : ''ਸੰਤ ਸੀਚੇਵਾਲ'' ਨਿਰਮਲ ਕੁਟੀਆ ''ਚ ਇਕਾਂਤਵਾਸ, ਤੰਦਰੁਸਤ ਹੋਣ ਦਾ ਕੀਤਾ ਦਾਅਵਾ

Thursday, Apr 02, 2020 - 07:06 PM (IST)

ਕੋਰੋਨਾ ਵਾਇਰਸ : ''ਸੰਤ ਸੀਚੇਵਾਲ'' ਨਿਰਮਲ ਕੁਟੀਆ ''ਚ ਇਕਾਂਤਵਾਸ, ਤੰਦਰੁਸਤ ਹੋਣ ਦਾ ਕੀਤਾ ਦਾਅਵਾ

ਸੁਲਤਾਨਪੁਰ ਲੋਧੀ (ਸੋਢੀ) : ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸ਼ਨ ਵਲੋ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਕਾਂਤਵਾਸ (ਹੋਮ ਕੁਆਰੰਟਾਈਨ) ਕੀਤਾ ਗਿਆ ਹੈ । ਇਸ ਖਬਰ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੀ ਐਸ. ਡੀ. ਐਮ. ਡਾ. ਚਾਰੂਮਿਤਾ ਨੇ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਜੋ ਕਿ ਕੋਰੋਨਾ ਪਾਜੇਟਿਵ ਪਾਏ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਹਨ ਅਤੇ ਖਬਰ ਮਿਲੀ ਸੀ ਕਿ ਭਾਈ ਨਿਰਮਲ ਸਿੰਘ ਖਾਲਸਾ ਆਪਣੇ ਸੁਲਤਾਨਪੁਰ ਲੋਧੀ ਦੌਰੇ ਦੌਰਾਨ 13 -14 ਮਾਰਚ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਗਏ ਸਨ। 

ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਜੀ ਦੇ ਰੂਹਾਨੀ ਜੀਵਨ 'ਤੇ ਇਕ ਸੰਖੇਪ ਝਾਤ

PunjabKesari

ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੁਦ ਵੀਡੀਓ ਰਾਹੀਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਤੰਦਰੁਸਤ ਹਨ । ਉਨ੍ਹਾਂ  ਦੱਸਿਆ ਕਿ 13 ਮਾਰਚ ਨੂੰ ਭਾਈ ਨਿਰਮਲ ਸਿੰਘ ਖਾਲਸਾ ਜੀ ਉਨ੍ਹਾਂ ਨੂੰ ਮਿਲ ਕੇ ਗਏ ਸਨ ਤੇ ਅੱਜ 2 ਅਪ੍ਰੈਲ ਹੋ ਗਈ ਹੈ, ਜਿਸ ਕਾਰਨ 21 ਦਿਨ ਹੋ ਗਏ ਹਨ , ਜਿਸ ਕਾਰਨ ਕੋਈ ਡਰਨ ਵਾਲੀ ਗੱਲ ਨਹੀ ਹੈ।

ਇਹ ਵੀ ਪੜ੍ਹੋ : ਨਿਰਮਲ ਸਿੰਘ ਦੇ ਅਕਾਲ ਚਲਾਣੇ 'ਤੇ ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਅੱਜ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਭਾਈ ਨਿਰਮਲ ਸਿੰਘ ਖਾਲਸਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਬੀਤੀ ਸ਼ਾਮ ਨੂੰ ਹੀ ਉਨ੍ਹਾਂ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਵੀਰਵਾਰ ਨੂੰ ਅੰਮ੍ਰਿਤ ਵੇਲੇ ਤਕਰੀਬਨ ਸਾਢੇ ਚਾਰ ਵਜੇ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਭਾਈ ਨਿਰਮਲ ਸਿੰਘ ਖਾਲਸਾ ਸਿੱਖ ਕੌਮ ਦੀ ਇਕ ਵੱਡੀ ਸ਼ਖਸੀਅਤ ਸਨ। ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
 


author

Babita

Content Editor

Related News