ਸਤਿਗੁਰੂ ਰਵਿਦਾਸ ਜੀ ਦੀ ਤਸਵੀਰ ਤੰਬਾਕੂ ਦੀ ਡੱਬੀ ''ਤੇ ਲਾਉਣਾ ਬੇਹੱਦ ਸ਼ਰਮਨਾਕ : ਸੰਤ ਬਲਵੀਰ

Saturday, May 30, 2020 - 12:33 PM (IST)

ਸਤਿਗੁਰੂ ਰਵਿਦਾਸ ਜੀ ਦੀ ਤਸਵੀਰ ਤੰਬਾਕੂ ਦੀ ਡੱਬੀ ''ਤੇ ਲਾਉਣਾ ਬੇਹੱਦ ਸ਼ਰਮਨਾਕ : ਸੰਤ ਬਲਵੀਰ

ਸਮਰਾਲਾ (ਗਰਗ) : ਨਿੱਤ ਦਿਨ ਸਿੱਖ ਗੁਰੂ ਸਹਿਬਾਨਾਂ ਦਾ ਕਿਸੇ ਨਾ ਕਿਸੇ ਢੰਗ ਨਾਲ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਆਨਸਰਾਂ ਅਤੇ ਕਾਰਪੋਰੇਕਟ ਕੰਪਨੀਆਂ ਵੱਲੋਂ ਆਪਣੀ ਮਸ਼ਹੂਰੀ ਕਰਨ ਲਈ ਬੇਲੋੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  707 ਸੁਆਮੀ ਰਵੀਚਰਨ ਦਾਸ ਜੀ ਦੇ ਗੱਦੀ ਨਸ਼ੀਨ ਸੰਤ ਬਲਵੀਰ ਸਿੰਘ ਜੀ ਚਾਵੇ ਵਾਲਿਆਂ ਵੱਲੋਂ  ਸਥਾਨਕ ਐਸ. ਡੀ. ਐਮ. ਸਮਰਾਲਾ ਨੂੰ ਇਸ ਦੇ ਵਿਰੋਧ 'ਚ ਮੰਗ ਪੱਤਰ ਦਿੱਤੇ ਜਾਣ ਮੌਕੇ ਕੀਤਾ।

]ਉਨ੍ਹਾਂ ਆਪਣੇ ਮੰਗ ਪੱਤਰ 'ਚ ਦੱਸਿਆ ਕਿ ਇੱਕ ਤੰਬਾਕੂ ਕੰਪਨੀ ਵੱਲੋਂ ਤੰਬਾਕੂ ਦੀ ਡੱਬੀ 'ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ (ਮਾਰਕਾ ਬਾਬਾ 120) ਲਗਾਈ ਗਈ ਹੈ, ਜਿਸ ਕਾਰਨ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਅਤੇ ਕੰਪਨੀ ਵੱਲੋਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕਿ ਅਜਿਹੀ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਤੰਬਾਕੂ ਆਦਿਕ ਪਦਾਰਥਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਮੰਗ ਪੱਤਰ ਐਸ. ਡੀ. ਐਮ. ਸਮਰਾਲਾ ਦੇ ਰੀਡਰ ਵੱਲੋਂ ਪ੍ਰਾਪਤ ਕੀਤਾ ਗਿਆ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਪੂਰਨ ਭਰੋਸਾ ਦੁਆਇਆ ਗਿਆ। ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਹੰਸ ਰਾਜ ਹੰਸ, ਗੁਰਵਿੰਦਰ ਸਿੰਘ ਜਸਪਾਲੋਂ, ਧਰਮ ਸਿੰਘ ਜਸਪਾਲੋਂ, ਗੁਰਪ੍ਰੀਤ ਸਿੰਘ ਰੋਡਾ ਮਾਦਪੁਰ ਆਦਿ ਹਾਜ਼ਰ ਸਨ।
      


author

Babita

Content Editor

Related News