ਪਾਰਟੀ ਉਮੀਦਵਾਰਾਂ ਨੂੰ ਸਭ ਕੁਝ ਦੇਖ ਕੇ ਹੀ ਟਿਕਟ ਦੇਵੇਗੀ : ਸੰਜੇ ਟੰਡਨ
Monday, Mar 25, 2019 - 04:43 PM (IST)

ਚੰਡੀਗੜ੍ਹ : ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਵਲੋਂ ਸਾਫ ਕੀਤਾ ਗਿਆ ਹੈ ਕਿ ਪਾਰਟੀ ਵਲੋਂ ਇਸ ਸੀਟ 'ਤੇ ਉਮੀਦਵਾਰਾਂ ਦੇ 3 ਨਾਵਾਂ ਦਾ ਪੈਨਲ ਭੇਜ ਦਿੱਤਾ ਹੈ, ਜਿਨ੍ਹਾਂ 'ਚ ਕਿਰਨ ਖੇਰ, ਸਾਬਕਾ ਐੱਮ. ਪੀ. ਸੱਤਿਆਪਾਲ ਅਤੇ ਸੰਜੇ ਟੰਡਨ ਸ਼ਾਮਲ ਹਨ। ਕਿਰਨ ਖੇਰ ਵਲੋਂ ਮੌਜੂਦਾ ਸੰਸਦ ਮੈਂਬਰ ਹੋਣ 'ਤੇ ਵੀ ਟਿਕਟ ਪੱਕੀ ਨਾ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਸੰਜੇ ਟੰਡਨ ਨੇ ਕਿਹਾ ਕਿ ਪਾਰਟੀ ਸਭ ਕੁਝ ਦੇਖ ਕੇ ਹੀ ਟਿਕਟ ਦਿੰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਲਈ ਉਨ੍ਹਾਂ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਭਾਜਪਾ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ।