ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
Wednesday, Jul 23, 2025 - 03:21 PM (IST)

ਮਹਿਲ ਕਲਾਂ (ਹਮੀਦੀ): ਸੂਬੇ ਦੇ ਲੋਕਾਂ ਲਈ ਬੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇੱਥੇ ਵਿਚ ਇਕ ਨਵੀਂ 'ਗੈਂਗ' ਸਰਗਰਮ ਹੁੰਦੀ ਜਾਪਦੀ ਹੈ, ਜੋ ਪੁਰਾਣੇ ਭਾਂਡਿਆਂ ਦੇ ਬਦਲੇ ਨਵੇਂ ਭਾਂਡੇ ਦੇਣ ਦਾ ਲਾਲਚ ਦੇ ਕੇ ਘਰ ਵਿਚ ਦਾਖ਼ਲ ਹੁੰਦੇ ਹਨ ਤੇ ਫ਼ਿਰ ਘਰ ਵਿਚ ਰਹਿੰਦੀਆਂ ਔਰਤਾਂ ਤੇ ਬਜ਼ੁਰਗਾਂ ਨੂੰ ਬੇਹੋਸ਼ ਕਰ ਦਿੰਦੇ ਹਨ। ਇਸ ਮਗਰੋਂ ਉਹ ਘਰ ਵਿਚੋਂ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਈ ਹੈ। ਇਹ ਔਰਤਾਂ ਖ਼ਾਸ ਤੌਰ 'ਤੇ ਦੁਪਹਿਰ ਵੇਲੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ, ਜਦੋਂ ਔਰਤਾਂ ਜਾਂ ਬਜ਼ੁਰਗ ਘਰ ਵਿਚ ਇਕੱਲੇ ਹੋਣ। ਬਰਨਾਲਾ ਦੇ ਕਸਬੇ ਮਹਿਲ ਕਲਾਂ ਵਿਚ ਲਗਾਤਾਰ ਦੋ ਦਿਨ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵੱਲ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 2,70,000 ਲਾਭਪਾਤਰੀਆਂ ਲਈ ਵੱਡੀ ਖ਼ਬਰ! ਕੁਝ ਹੀ ਦਿਨਾਂ ਵਿਚ...
ਅੱਜ ਫ਼ਿਰ ਸਥਾਨਕ ਮਹਿਲ ਕਲਾਂ ਕਸਬੇ ਵਿਖੇ ਨਵੇਂ ਭਾਂਡੇ ਵੇਚਣ ਦੀ ਆੜ ਹੇਠ ਇਕ ਔਰਤ ਵੱਲੋਂ ਦਿਨ ਦਿਹਾੜੇ ਘਰ ਦੇ ਮਾਲਕਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਕੀਮਤੀ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਪੀੜਤ ਰਵਿੰਦਰ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਦੁਪਹਿਰ ਲਗਭਗ 2 ਵਜੇ ਦੇ ਕਰੀਬ ਇਕ ਔਰਤ ਨਵੇਂ ਭਾਂਡੇ ਵੇਚਣ ਦੇ ਬਹਾਨੇ ਘਰ ਵਿਚ ਦਾਖਲ ਹੋਈ। ਉਸ ਨੇ ਮਾਤਾ ਲਾਜਵੰਤੀ ਤੇ ਪਿਤਾ ਬਲਵਿੰਦਰ ਕੁਮਾਰ ਨੂੰ ਚੁੰਨੀ ਨਾਲ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ਵਿਚੋਂ ਡੇਢ ਤੋਲਾ ਸੋਨੇ ਦੇ ਗਹਿਣੇ- ਕਾਂਟੇ ਤੇ ਸੰਗਲੀ, 8 ਤੋਲੇ ਚਾਂਦੀ ਦਾ ਕੜਾ, 4.5 ਤੋਲੇ ਦੀਆਂ ਪੰਜੇਬਾਂ, 6 ਤੋਲੇ ਦੀਆਂ ਚਾਂਦੀ ਦੀਆਂ ਚੂੜੀਆਂ ਅਤੇ ਪੈਰਾਂ ਦੇ ਵਿਸ਼ੂ ਲੈ ਕੇ ਫਰਾਰ ਹੋ ਗਈ।
ਰਵਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਤੇ ਉਸ ਦਾ ਵੱਡਾ ਭਰਾ ਕੰਮ ਸਬੰਧੀ ਘਰ ਤੋਂ ਬਾਹਰ ਸਨ। ਉਨ੍ਹਾਂ ਮੰਗ ਕੀਤੀ ਕਿ ਐਸੀਆਂ ਚੋਰੀਆਂ ਨੂੰ ਰੋਕਣ ਲਈ ਜ਼ਿੰਮੇਵਾਰ ਔਰਤਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਉਸ ਦੇ ਵੱਡੇ ਭਰਾ ਵਰਿੰਦਰ ਕੁਮਾਰ ਗੋਲਡੀ ਵੱਲੋਂ ਥਾਣਾ ਮਹਿਲ ਕਲਾਂ ਵਿਖੇ ਸੂਚਨਾ ਦਿੱਤੀ ਗਈ ਹੈ, ਜਿੱਥੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਅਜਿਹਾ ਹੀ ਇਕ ਮਾਮਲਾ ਬੀਤੇ ਦਿਨੀਂ ਵੀ ਸਾਹਮਣੇ ਆਇਆ ਸੀ ਜਦੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮਨਾਲ ਵਿਖੇ ਇਕ ਨੌਸਰਬਾਜ ਔਰਤ ਪੁਰਾਣੇ ਭਾਂਡੇ ਬਦਲੇ ਨਵੇਂ ਭਾਂਡੇ ਦੇਣ ਦੀ ਆੜ 'ਚ ਦੋ ਘਰਾਂ ਦੀਆਂ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਤਿੰਨ ਤੋਲੇ ਸੋਨਾ ਤੇ ਅੱਠ ਤੋਲੇ ਚਾਂਦੀ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਈ ਸੀ। ਇਸ ਸਬੰਧੀ ਪੀੜਤ ਕੁਲਬੀਰ ਸਿੰਘ ਵਾਸੀ ਮਨਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਇਕ ਅਣਪਛਾਤੀ ਔਰਤ ਜੋ ਪਿੰਡ 'ਚ ਨਵੇਂ ਭਾਂਡੇ ਵੇਚਣ ਤੇ ਪੁਰਾਣੇ ਭਾਂਡੇ ਖਰੀਦਣ ਲਈ ਆਈ ਸੀ, ਉਸ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਮੇਰੀ ਨੂੰਹ ਰੀਨਾ ਕੌਰ ਅਤੇ ਨੀਸੂ ਕੌਰ ਤੋਂ ਪੁਰਾਣੇ ਭਾਂਡੇ ਲੈ ਤੇ ਇਕ ਦੋ ਦਿਨ ਬਾਅਦ ਨਵੇਂ ਭਾਂਡੇ ਦੇ ਗਈ। ਉਸ ਤੋਂ ਕੁਝ ਦਿਨ ਬਾਅਦ ਉਹ ਔਰਤ ਫਿਰ ਸਾਡੇ ਘਰ ਆਈ ਸਾਡੀਆਂ ਔਰਤਾਂ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿਚੋਂ ਕੀਮਤੀ ਗਹਿਣੇ ਚੋਰੀ ਕਰ ਲੈ ਗਈ।
ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਵਿਚ ਅੱਧਾ ਤੋਲਾ ਛਾਪ, ਅੱਧਾ ਤੋਲਾ ਕਾਟਾ,ਅੱਠ ਤੋਲੇ ਦੀਆਂ ਪੈਰਾਂ ਦੀਆਂ ਝਾਂਜਰਾਂ ਅਤੇ ਮੰਗਲਸੂਤਰ ਆਦਿ ਸਨ। ਇਸ ਤੋਂ ਇਲਾਵਾ, ਉਸ ਔਰਤ ਨੇ ਦੂਜੇ ਘਰ ਵਿੱਚ ਦਾਖਲ ਹੋ ਕੇ ਭਰਜਾਈ ਰੇਖਾ ਕੌਰ ਦੀਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਬਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਵੀ ਚੋਰੀ ਕਰ ਲਿਆ। ਕੁਲਬੀਰ ਸਿੰਘ ਨੇ ਕਿਹਾ ਕਿ ਚੋਰੀ ਦੇ ਸਮੇਂ ਘਰਾਂ ਦੇ ਮਰਦ ਮਜ਼ਦੂਰੀ ਲਈ ਬਾਹਰ ਸਨ ਅਤੇ ਘਰ ਵਿੱਚ ਸਿਰਫ ਔਰਤਾਂ ਹੀ ਮੌਜੂਦ ਸਨ, ਜਿਸਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਇਹ ਚੋਰੀ ਕੀਤੀ ਗਈ। ਇਸ ਘਟਨਾ ਸਬੰਧੀ ਥਾਣਾ ਠੁੱਲੀਵਾਲ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਐਸੀਆਂ ਔਰਤਾਂ, ਜੋ ਭਾਂਡੇ ਵੇਚਣ ਲਈ ਪਿੰਡਾਂ ਵਿਚ ਆਉਂਦੀਆਂ ਹਨ, ਉਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8