ਸੰਜੇ ਟੰਡਨ ਦਾ ਕਿਰਨ ਖੇਰ ਨੂੰ ਲੈ ਕੇ ਵੱਡਾ ਬਿਆਨ, ਭਾਜਪਾ ਨੇ Chandigarh ਤੋਂ ਦਿੱਤੀ ਹੈ ਟਿਕਟ (ਵੀਡੀਓ)

Wednesday, Apr 10, 2024 - 06:32 PM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਸੰਜੇ ਟੰਡਨ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਨੇ ਇਸ ਦੇ ਲਈ ਪਾਰਟੀ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਗਿਆ। ਸੰਜੇ ਟੰਡਨ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਨੂੰ ਭਰੋਸਾ ਦਿਵਾਉਂਦੇ ਹਨ ਕਿ 400 ਸੀਟਾਂ 'ਚੋਂ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਸੀਟ ਅਸੀਂ ਪਾਰਟੀ ਦੀ ਝੋਲੀ 'ਚ ਪਾਵਾਂਗੇ ਅਤੇ ਚੰਡੀਗੜ੍ਹ ਨੂੰ ਹੋਰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।

ਇਹ ਵੀ ਪੜ੍ਹੋ : ਪੂਰੇ ਸ਼ਹਿਰ 'ਚ ਲੱਗੇ ਪੁਲਸ ਦੇ Hightech ਨਾਕੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ (ਵੀਡੀਓ)

ਕਿਰਨ ਖੇਰ ਬਾਰੇ ਬੋਲਦਿਆਂ ਸੰਜੇ ਟੰਡਨ ਨੇ ਕਿਹਾ ਕਿਰਨ ਖੇਰ ਨੇ ਪਿਛਲੇ 10 ਸਾਲਾਂ ਦੌਰਾਨ ਚੰਡੀਗੜ੍ਹ ਦੀ ਸੇਵਾ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਸਿਹਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਇਕ ਬਹਾਦਰ ਵਿਅਕਤੀ ਦੀ ਤਰਾਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ। ਸੰਸਦ ਅੰਦਰ ਉਨ੍ਹਾਂ ਦੀ 95 ਫ਼ੀਸਦੀ ਦੇ ਕਰੀਬ ਉਨ੍ਹਾਂ ਦੀ ਹਾਜ਼ਰੀ ਰਹੀ ਹੈ ਅਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਮੁੱਦਿਆਂ ਨੂੰ ਸੰਸਦ 'ਚ ਚੁੱਕਿਆ ਹੈ।

ਇਹ ਵੀ ਪੜ੍ਹੋ : Headphone ਲਾ ਕੇ ਗੱਲਾਂ ਕਰਨ ਤੇ ਗਾਣੇ ਸੁਣਨ ਵਾਲੇ ਹੋ ਜਾਣ Alert, ਫ਼ਿਕਰਾਂ 'ਚ ਪਾ ਦੇਵੇਗੀ ਇਹ ਖ਼ਬਰ

ਉਨ੍ਹਾਂ ਕਿਹਾ ਕਿ ਜਿੱਥੋਂ ਉਨ੍ਹਾਂ ਨੇ ਛੱਡਿਆ ਹੈ, ਅਸੀਂ ਉੱਥੋਂ ਹੀ ਆਪਣਾ ਕੰਮ ਸ਼ੁਰੂ ਕਰਾਂਗੇ ਤਾਂ ਜੋ ਕਈ ਵੀ ਚੀਜ਼ ਅਧੂਰੀ ਨਾ ਰਹਿ ਜਾਵੇ। ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਦੇ ਬਹੁਤ ਸਾਰੇ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਲੋਕ ਚਾਹੁੰਦੇ ਹਨ ਕਿ ਉੁਨ੍ਹਾਂ ਬਾਰੇ ਜਲਦੀ ਤੋਂ ਜਲਦੀ ਫ਼ੈਸਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਕੋਸ਼ਿਸ਼ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News