ਕੈਦੀ ਜਨਾਨੀਆਂ ਦੀ ਮਾਹਵਾਰੀ ਸਬੰਧੀ ਨੇਕ ਪਹਿਲ, ਜੇਲ੍ਹਾਂ ''ਚ ਵੰਡੇ ਗਏ ਸੈਨਟਰੀ ਨੈਪਕਿਨ

Wednesday, Jun 10, 2020 - 04:33 PM (IST)

ਕੈਦੀ ਜਨਾਨੀਆਂ ਦੀ ਮਾਹਵਾਰੀ ਸਬੰਧੀ ਨੇਕ ਪਹਿਲ, ਜੇਲ੍ਹਾਂ ''ਚ ਵੰਡੇ ਗਏ ਸੈਨਟਰੀ ਨੈਪਕਿਨ

ਚੰਡੀਗੜ੍ਹ : ਕੈਦੀ ਜਨਾਨੀਆਂ ਨੂੰ ਮਾਹਵਾਰੀ ਸਬੰਧੀ ਸਵੱਛਤਾ ਪ੍ਰਤੀ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਜੇਲ੍ਹਾਂ 'ਚ ਸੈਨੇਟਰੀ ਨੈਪਕਿਨ ਵੰਡੇ ਗਏ, ਜਿਨ੍ਹਾਂ 'ਚ ਕੈਦੀ ਜਨਾਨੀਆਂ ਨੂੰ ਰੱਖਿਆ ਜਾਂਦਾ ਹੈ। ਇਹ ਨੇਕ ਪਹਿਲ ਲੁਧਿਆਣਾ ਦੇ ਅਮਨਪ੍ਰੀਤ, ਆਈ. ਆਰ. ਐਸ. ਵੱਲੋਂ ਕੀਤੀ ਗਈ, ਜੋ ਇਸ ਵੇਲੇ ਨਵੀਂ ਦਿੱਲੀ ਵਿਖੇ ਸੰਯੁਕਤ ਕਮਿਸ਼ਨਰ, ਆਮਦਨ ਟੈਕਸ ਵਜੋਂ ਤਾਇਨਾਤ ਹਨ। ਇਹ ਕਾਰਜ ਪ੍ਰਿਆਲ ਭਾਰਦਵਾਜ ਵੱਲੋਂ ਚਲਾਈ ਜਾ ਰਹੀ ਐਨ. ਜੀ. ਓ. ਦੀ ਮਦਦ ਨਾਲ ਪੂਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਮਨਪ੍ਰੀਤ ਵੱਲੋਂ ਕੀਤੀ ਗਈ ਇਸ ਵਿਲੱਖਣ ਅਤੇ ਨੇਕ ਪਹਿਲ ਦਾ ਮਕਸਦ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਰਹੀਆਂ ਪਰਵਾਸੀ, ਲੋੜਵੰਦ ਅਤੇ ਗਰੀਬ ਜਨਾਨੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡਣਾ ਹੈ।
ਅਮਨਪ੍ਰੀਤ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਏ. ਡੀ. ਜੀ. ਪੀ. ਜੇਲ੍ਹ, ਪੰਜਾਬ ਆਈ. ਪੀ. ਐਸ ਪ੍ਰਵੀਨ ਕੇ. ਸਿਨਹਾ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸੈਨੇਟਰੀ ਨੈਪਕਿਨ ਦੀ ਸਮੇਂ ਸਿਰ ਵੰਡ ਅਤੇ ਸਰਗਰਮ ਸਹਿਯੋਗ ਲਈ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਦੇ ਆਰ. ਕੇ. ਸ਼ਰਮਾ ਅਤੇ ਮੁਕੇਸ਼ ਕੁਮਾਰ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।    


author

Babita

Content Editor

Related News