ਸੰਗਰੂਰ : ਟੈਂਕੀ ''ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਗ ਲਗਾ ਕੇ ਹੇਠਾਂ ਸੁੱਟਿਆ ਕੰਬਲ
Tuesday, Sep 10, 2019 - 03:01 PM (IST)
ਸੰਗਰੂਰ (ਬੇਦੀ) : ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ 7 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕੁੱਝ ਸਾਥੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਸਨ। ਅੱਜ ਅਚਾਨਕ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਅਧਿਆਪਕਾਂ ਵੱਲੋਂ ਅੱਗ ਲਗਾ ਕੇ ਕੰਬਲ ਹੇਠਾਂ ਸੁੱਟਿਆ ਗਿਆ। ਉਥੇ ਹੀ ਕੁੱਝ ਅਧਿਆਪਕਾਂ ਵੱਲੋਂ ਸੰਗਰੂਰ- ਸੁਨਾਮ ਮੁੱਖ ਮਾਰਗ ਉੱਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ।
ਈ. ਟੀ. ਟੀ. ਟੈੱਟ. ਪਾਸ ਬੇਰੁਜ਼ਗਾਰ ਅਧਿਆਪਕ ਸੁਖਜੀਤ ਸਿੰਘ ਪਟਿਆਲਾ ਨੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਅੱਗ ਲਗਾ ਕੇ ਕੰਬਲ ਸੁੱਟਿਆ ਗਿਆ ਹੈ ਪਰ ਮੰਗਾਂ ਨਾ ਮੰਨਣ 'ਤੇ 17 ਸਤੰਬਰ ਨੂੰ ਆਪਣੇ ਜਨਮ-ਦਿਨ ਵਾਲੇ ਦਿਨ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ-ਹੱਤਿਆ ਕਰੇਗਾ