ਸਹੁਰੇ ਪਰਿਵਾਰ ਦਾ ਕਾਰਨਾਮਾ, ਜਾਨੋ ਮਾਰਨ ਲਈ ਜਿਉਂਦੇ ਜਵਾਈ ਨੂੰ ਲਾਈ ਅੱਗ

Monday, Jun 03, 2019 - 06:00 PM (IST)

ਸਹੁਰੇ ਪਰਿਵਾਰ ਦਾ ਕਾਰਨਾਮਾ, ਜਾਨੋ ਮਾਰਨ ਲਈ ਜਿਉਂਦੇ ਜਵਾਈ ਨੂੰ ਲਾਈ ਅੱਗ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਸੰਗਰਰੂ 'ਚ ਸਹੁਰਾ ਪਰਿਵਾਰ ਵਲੋਂ ਆਪਣੇ ਹੀ ਜਵਾਈ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਨੂੰ ਅੱਗ ਲਾ ਕੇ ਜਿਊਂਦਿਆਂ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਇਕ ਔਰਤ ਸਣੇ 3 ਨਾਮਜ਼ਦ ਅਤੇ 3 ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਦਰ ਅਹਿਮਦਗੜ੍ਹ ਵਿਖੇ ਕੇਸ ਦਰਜ ਕਰ ਦਿੱਤਾ। ਸਹਾਇਕ ਥਾਣੇਦਾਰ ਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਬਸ਼ੀਰ ਮੁਹੰਮਦ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਅਕਬਰੀ ਨਾਲ ਹੋਇਆ ਸੀ। ਪਿਛਲੀ 27 ਮਈ ਨੂੰ ਮੁਦੱਈ ਨੂੰ ਬੱਗੇ ਦਾ ਫੋਨ ਆਇਆ ਕਿ ਤੇਰੀ ਪਤਨੀ ਨੂੰ ਤੇਰਾ ਸਹੁਰਾ ਪਰਿਵਾਰ ਲੈ ਗਿਆ ਹੈ ਅਤੇ ਉਨ੍ਹਾਂ ਨੇ ਤੇਰੇ 'ਤੇ ਕੁੱਟ-ਮਾਰ ਦਾ ਪਰਚਾ ਦਰਜ ਕਰਵਾਇਆ ਹੈ। ਇਸ ਉਪਰੰਤ ਮੁਦੱਈ ਸਿਵਲ ਹਸਪਤਾਲ ਮਾਲੇਰਕੋਟਲਾ ਪੁੱਜਾ, ਜਿਥੇ ਉਸ ਦੀ ਮੁਲਾਕਾਤ ਉਸ ਦੇ ਸਹੁਰਾ ਪਰਿਵਾਰ ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਅਸੀਂ ਆਪਣੀ ਲੜਕੀ ਤੇਰੇ ਨਾਲ ਨਹੀਂ ਭੇਜਣੀ ਅਤੇ ਅਸੀਂ ਰਾਜ਼ੀਨਾਮੇ ਦੇ 7 ਲੱਖ ਰੁਪਏ ਲੈਣੇ ਹਨ। 

ਮੁਦੱਈ ਵਲੋਂ ਪੈਸੇ ਨਾ ਦੇਣ 'ਤੇ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਕਮੀਆਂ ਦੇਣ ਲੱਗ ਪਏ। ਇਸ ਦੌਰਾਨ 30 ਮਈ ਨੂੰ ਮੁਦੱਈ ਜਦੋਂ ਦਰਖਾਸਤ ਦੀ ਜਾਂਚ ਸਬੰਧੀ ਪੁਲਸ ਸਟੇਸ਼ਨ ਆਇਆ ਸੀ ਤਾਂ ਰਸਤੇ 'ਚ ਦੋਸ਼ੀਆਨ ਸਬੀਰ ਖਾਨ, ਮੁਕੀਨ ਖਾਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਉਸ ਦਾ ਸਰੀਰ ਸੜ ਗਿਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀਆਨ ਸਬੀਰ ਖਾਨ, ਮੁਕੀਨ ਖਾਨ, ਗੁੱਡੀ ਵਾਸੀਆਨ ਬਿੰਜੌਕੀ ਕਲਾਂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
 


author

rajwinder kaur

Content Editor

Related News