GT ਰੋਡ ਕਰਤਾਰਪੁਰ ਸਥਿਤ ਕਰਤਾਰ ਕੋਲਡ ਸਟੋਰ ''ਚ ਲੱਗੀ ਭਿਆਨਕ ਅੱਗ
Thursday, Jan 22, 2026 - 07:22 PM (IST)
ਕਰਤਾਰਪੁਰ (ਸਾਹਨੀ) : ਮੁੱਖ ਰਾਸ਼ਟਰੀ ਰਾਜ ਮਾਰਗ ਕਰਤਾਰਪੁਰ ਜੰਗੇ ਆਜ਼ਾਦੀ ਦੇ ਸਾਹਮਣੇ ਸਥਿਤ ਕਰਤਾਰਪੁਰ ਕੋਲਡ ਸਟੋਰ ਵਿਖੇ ਨਵੀਂ ਬਣ ਰਹੀ ਇਮਾਰਤ ਵਿੱਚ ਸ਼ਾਮ ਕਰੀਬ ਸਵਾ ਚਾਰ ਵਜੇ ਅਚਾਨਕ ਅੱਗ ਲੱਗ ਗਈ ਜੋ ਕਿ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਲੈ ਗਈ। ਪ੍ਰਾਪਤ ਵੇਰਵੇ ਅਨੁਸਾਰ ਨਿਰਮਾਣ ਅਧੀਨ ਕੋਲਡ ਸਟੋਰ ਦੀ ਬਿਲਡਿੰਗ ਨੂੰ ਨਵੀਂ ਤਕਨੀਕ ਨਵੀਂ ਤਕਨੀਕ ਨਾਲ ਉਸਾਰਨ ਦਾ ਕੰਮ ਚੱਲ ਰਿਹਾ ਸੀ ਅਤੇ ਕਾਫੀ ਮਸ਼ੀਨਰੀ ਫਿਟ ਹੋ ਰਹੀ ਸੀ।

ਪੂਰੀ ਛੱਤ 'ਤੇ ਸੋਲਰ ਪੈਨਲ ਵਿਛਾਏ ਜਾ ਚੁੱਕੇ ਸਨ ਜੋ ਕਿ ਨੁਕਸਾਨੇ ਗਏ। ਇਸ ਅੱਗ ਨਾਲ ਇਮਾਰਤ 'ਚ ਪਏ ਪਲਾਸਟਿਕ ਦੇ ਵੱਡੀ ਗਿਣਤੀ ਵਿੱਚ ਕਰੇਟਾ ਨੂੰ ਅਚਾਨਕ ਅੱਗ ਪੈ ਗਈ ਜੋ ਕਿ ਬਹੁਤ ਹੀ ਭਿਆਨਕ ਰੂਪ ਲੈ ਗਏ। ਕਰੀਬ ਸਵਾ ਚਾਰ ਵਜੇ ਲੱਗੀ ਅੱਗ ਤੋਂ ਬਾਅਦ ਸਾਢੇ ਚਾਰ ਵਜੇ ਫਾਇਰਬ੍ਰਿਗੇਡ ਦੀਆਂ ਕਰਤਾਰਪੁਰ ਤੋਂ ਗੱਡੀਆਂ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ ਪਰ ਉਹ ਵੀ ਅੱਗ 'ਤੇ ਕਾਬੂ ਪਾਉਣ ਵਿੱਚ ਨਾ ਕਾਮਯਾਬ ਰਹੀਆਂ।

ਇਸ ਤੋਂ ਬਾਅਦ ਜਲੰਧਰ ਫਾਇਰ ਬ੍ਰਿਗੇਡ ਅਤੇ ਕਪੂਰਥਲਾ ਫਾਇਰਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ ਅਤੇ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਰਹੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
