ਪਾਕਿ ਦੇ ਲਾਹੌਰ ''ਚ ਫਸੇ ਸੰਤੋਖ ਸਿੰਘ ਨੇ ਭਾਰਤ ਤੇ ਪੰਜਾਬ ਸਰਕਾਰ ਕੋਲ ਵਤਨ ਵਾਪਸੀ ਲਈ ਲਗਾਈ ਗੁਹਾਰ

Sunday, May 31, 2020 - 05:58 PM (IST)

ਪਾਕਿ ਦੇ ਲਾਹੌਰ ''ਚ ਫਸੇ ਸੰਤੋਖ ਸਿੰਘ ਨੇ ਭਾਰਤ ਤੇ ਪੰਜਾਬ ਸਰਕਾਰ ਕੋਲ ਵਤਨ ਵਾਪਸੀ ਲਈ ਲਗਾਈ ਗੁਹਾਰ

ਸੰਗਰੂਰ/ਸ਼ੇਰਪੁਰ (ਸਿੰਗਲਾ): ਗੁਆਂਢੀ ਮੁਲਕ ਪਾਕਿਸਤਾਨ 'ਚ ਵਿਆਹ ਅਤੇ ਹੋਰ ਨਿੱਜੀ ਸਮਾਰੋਹਾਂ 'ਚ ਸ਼ਾਮਲ ਹੋਣ ਲਈ ਪਹੁੰਚੇ ਭਾਰਤੀ ਪਰਿਵਾਰਾਂ ਨੇ ਭਾਰਤ ਸਰਕਾਰ ਕੋਲ ਗੁਹਾਰ ਲਗਾਉਂਦਿਆਂ ਉਨ੍ਹਾਂ ਨੂੰ ਵਾਪਸ ਵਤਨ ਬੁਲਾਏ ਜਾਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਅਲਾਲ ਦਾ ਰਹਿਣ ਵਾਲਾ ਸੰਤੋਖ ਸਿੰਘ ਪੁੱਤਰ ਅਮਰਜੀਤ ਸਿੰਘ ਵੀ 10 ਮਾਰਚ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਖੈਰਪੁਰ 'ਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਿਆ ਸੀ। ਉਸ ਕੋਲ 30 ਦਿਨਾਂ ਦਾ ਵੀਜ਼ਾ ਸੀ, ਪਰ ਜਦੋਂ ਉਹ 18 ਮਾਰਚ ਨੂੰ ਲਾਹੌਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤਾਲਾਬੰਦੀ ਦੇ ਚੱਲਦਿਆਂ ਦੋਵਾਂ ਮੁਲਕਾਂ ਨੇ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦੀ ਭਾਰਤ-ਪਾਕਿ ਦੇ ਨਾਗਰਿਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:  ਬਠਿੰਡਾ 'ਚ ਜਲਦ ਸ਼ੁਰੂ ਹੋਵੇਗੀ ਪੰਜਾਬ ਟੀ-10 ਕ੍ਰਿਕਟ ਲੀਗ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਇਹ ਸਾਰੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਸੰਤੋਖ ਸਿੰਘ ਦੇ ਪੁੱਤਰ ਗੁਰਜੰਟ ਸਿੰਘ ਵਾਸੀ ਅਲਾਲ ਨੇ ਦੱਸਿਆ ਕਿ ਮੇਰੇ ਪਿਤਾ ਨਾਲ ਸਾਡੀ ਫੋਨ ਤੇ ਤਾਂ ਗੱਲਬਾਤ ਹੋ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦੀ ਵਤਨ ਵਾਪਸੀ ਲਈ ਕੋਈ ਵੀ ਰਾਹ ਪੱਧਰਾ ਨਹੀ ਹੋਇਆ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵਲੋਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਵੀ ਸੰਪਰਕ ਕੀਤਾ ਹੈ, ਪਰ ਭਾਰਤ 'ਚ ਫਸੇ ਲਗਭਗ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਪਾਕਿ ਪਹੁੰਚਣ ਦੇ ਬਾਵਜੂਦ ਭਾਰਤੀ ਪਰਿਵਾਰਾਂ ਦੇ ਵਾਪਸ ਆਪਣੇ ਮੁਲਕ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਫੈਸਲਾਬਾਦ, ਲਾਹੌਰ, ਸ਼ੇਖ਼ੂਪੁਰਾ, ਸਿਆਲਕੋਟ, ਗੁਜਰਾਤ ਅਤੇ ਮੁਜ਼ਫ਼ਰਾਬਾਦ ਸ਼ਹਿਰਾਂ 'ਚ ਸੈਂਕੜੇ ਭਾਰਤੀ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਲਈ ਤੇ ਨਿੱਜੀ ਪਰਿਵਾਰਿਕ ਸਮਾਰੋਹਾਂ 'ਚ ਹਿੱਸਾ ਲੈਣ ਲਈ ਆਏ ਹੋਏ ਹਨ।

ਇਹ ਵੀ ਪੜ੍ਹੋ:  ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 1 ਹੋਰ ਕੇਸ ਆਇਆ ਸਾਹਮਣੇ

ਪਿਛਲੇ ਕਈ ਮਹੀਨਿਆਂ 'ਤੋਂ ਤਾਲਾਬੰਦੀ ਦੇ ਚੱਲਦਿਆਂ ਪਾਕਿਸਤਾਨ 'ਚ ਫਸੇ ਹੋਏ ਹਨ। ਭਾਰਤੀਆਂ ਕੋਲ ਹੁਣ ਨਾਲ ਲੈਕੇ ਗਏ ਦਵਾਈਆਂ ਅਤੇ ਪੈਸੇ ਵੀ ਖ਼ਤਮ ਹੋ ਚੁੱਕੇ ਹਨ। ਇਨ੍ਹਾਂ ਪਾਕਿਸਤਾਨ 'ਚ ਕੋਰੋਨਾ ਵਾਇਰਸ ਕਰਕੇ ਦੁਨੀਆ ਭਰ 'ਚ ਲੱਗੇ ਤਾਲਾਬੰਦੀ ਕਾਰਨ ਫਸੇ ਭਾਰਤੀਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵਤਨ ਵਾਪਸੀ ਜਲਦੀ ਸੰਭਵ ਬਣਾਈ ਜਾਵੇ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਚੱਲਦਿਆਂ 145 ਦੇ ਕਰੀਬ ਪਾਕਿਸਤਾਨੀ ਨਾਗਰਿਕ ਭਾਰਤ 'ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਨਾਲ ਵੱਖ-ਵੱਖ ਦਿਨਾਂ 'ਚ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿ ਭੇਜ ਦਿੱਤਾ ਗਿਆ ਹੈ। ਇਸੇ ਤਰਜ਼ ਤੇ ਪਾਕਿਸਤਾਨ 'ਚ ਫਸੇ ਭਾਰਤੀਆਂ ਨੇ ਵੀ ਆਪਣੇ ਵਤਨ ਵਾਪਸੀ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:  ਤਰਨਤਾਰਨ 'ਚ ਇਕ ਹੋਰ ਨਵਾਂ ਕੋਰੋਨਾ ਪੀੜਤ, ਕੁੱਲ ਗਿਣਤੀ ਹੋਈ 5


author

Shyna

Content Editor

Related News