ਅੱਜ ਚੁਗੇ ਗਏ ਨੰਨ੍ਹੇ ਫਤਿਹਵੀਰ ਦੇ ਫੁੱਲ, ਭੋਗ 20 ਜੂਨ ਨੂੰ

Thursday, Jun 13, 2019 - 04:11 PM (IST)

ਅੱਜ ਚੁਗੇ ਗਏ ਨੰਨ੍ਹੇ ਫਤਿਹਵੀਰ ਦੇ ਫੁੱਲ, ਭੋਗ 20 ਜੂਨ ਨੂੰ

ਸੁਨਾਮ, ਉਧਮ ਸਿੰਘ ਵਾਲਾ (ਬਾਂਸਲ) : ਪਿੰਡ ਭਗਵਾਨਪੁਰਾ ਵਿਖੇ 2 ਸਾਲਾ ਫਤਿਹਵੀਰ ਬੋਰਵੈੱਲ ਵਿਚ ਡਿੱਗਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਅੱਜ ਫਤਿਹਵੀਰ ਦੇ ਫੁੱਲ ਚੁਗਣ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ। ਫਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਦੁਪਹਿਰ 1 ਵਜੇ ਤੱਕ ਅਨਾਜ ਮੰਡੀ ਸੁਨਾਮ ਵਿਖੇ ਪਾਏ ਜਾਣਗੇ।

PunjabKesari

ਦੱਸ ਦੇਈਏ ਕਿ ਫਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਫਤਿਹਵੀਰ ਨੂੰ ਬਚਾਉਣ ਲਈ 6 ਦਿਨ ਤੱਕ ਰੈਸਕਿਊ ਆਪਰੇਸ਼ਨ ਚੱਲਿਆ। 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ।


author

cherry

Content Editor

Related News