ਨਸ਼ੇ ਨੇ ਬੁਝਾਏ 2 ਹੋਰ ਘਰਾਂ ਦੇ ਚਿਰਾਗ (ਵੀਡੀੳ)
Tuesday, Aug 27, 2019 - 10:13 AM (IST)
ਸੰਗਰੂਰ/ਮੋਗਾ (ਰਾਜੇਸ਼ ਕੋਹਲੀ, ਵਿਪਨ ਓਕਾਰਾ) : ਇਕ ਪਾਸੇ ਜਿਥੇ ਪੰਜਾਬ ਹੜ੍ਹ ਦੀ ਮਾਰ ਝੱਲ ਰਿਹਾ ਹੈ, ਉਥੇ ਦੂਸਰੇ ਪਾਸੇ ਸੂਬੇ ’ਚ ਨਸ਼ੇ ਦਾ ਧੰਦਾ ਜ਼ੋਰਾ-ਸ਼ੋਰਾਂ ਨਾਲ ਚੱਲ ਰਿਹਾ ਹੈ। ਸੂਬੇ ’ਚ ਨਸ਼ੇ ਦਾ ਜਾਲ ਇਸ ਕਦਰ ਵਿਛ ਚੁੱਕਿਆ ਹੈ ਕਿ ਹਰ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਘਰ ’ਚ ਨਸ਼ੇ ਦੇ ਚੱਲਦਿਆਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਦੋ ਹੋਰ ਨੌਜਵਾਨਾਂ ਦੀ ਨਸ਼ੇ ਨੇ ਜਾਨ ਲੈ ਲਈ ਹੈ। ਪਹਿਲਾ ਮਾਮਲਾ ਸੰਗਰੂਰ ਦਾ ਹੈ। ਇਥੋਂ ਦੀ ਹਰੀਪੁਰਾ ਬਸਤੀ ਦੇ ਰਹਿਣ ਵਾਲੇ 22 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ। ਇਸ ਨੌਜਵਾਨ ਦਾ ਡੇਢ ਸਾਲ ਪਹਿਲੇ ਹੀ ਵਿਆਹ ਹੋਇਆ ਸੀ।
ਦੂਸਰਾ ਮਾਮਲਾ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਨੱਥੋ ਕੇ ਦਾ ਹੈ। ਇਥੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਜਗਤਾਰ ਸਿੰਘ ਨਾਂ ਦੇ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੈਸੇ ਨਾ ਮਿਲਣ ’ਤੇ ਨੌਜਵਾਨ ਵੱਲੋਂ ਆਪਣੀ ਮਾਂ-ਪਿਓ ਨੂੰ ਮਾਰਨ ਤੱਕ ਦੀ ਕੋਸ਼ਿਸ ਵੀ ਕੀਤੀ ਗਈ। ਪੁੱਤ ਦੀ ਇਸ ਹਰਕਤ ਕਾਰਨ ਪਰਿਵਾਰ ਰਾਤ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਤੇ ਸਵੇਰੇ ਉਨ੍ਹਾਂ ਨੂੰ ਆਪਣੇ ਪੁੱਤ ਦੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ। ਜਗਤਾਰ ਕਬੱਡੀ ਦਾ ਖਿਡਾਰੀ ਸੀ। ਹਾਲਾਂਕਿ ਪੁਲਸ ਮੁਤਾਬਕ ਪਰਿਵਾਰ ਨੇ ਨਸ਼ੇ ਨਾਲ ਮੌਤ ਹੋਣ ਦਾ ਕੋਈ ਬਿਆਨ ਦਰਜ ਨਹੀਂ ਕਰਵਾਇਆ ਹੈ।