ਮਾਰਕੀਟ ਕਮੇਟੀ ਚੀਮਾ ਦੇ ਸਕੱਤਰ ਜਸਵੀਰ ਸਿੰਘ ਤੇ ਆਡ਼ਤੀਆ ਐਸੋ. ਦੇ ਪ੍ਰਧਾਨ ਡਿੰਪਲ ਦਿਡ਼ਬਾ ਨੇ ਕਣਕ ਦੀ ਖਰੀਦ ਸ਼ੁਰੂ ਕੀਤੀ
Saturday, Apr 20, 2019 - 04:08 AM (IST)
ਸੰਗਰੂਰ ( ਗੋਇਲ)-ਮਾਰਕੀਟ ਕਮੇਟੀ ਚੀਮਾ ਅਧੀਨ ਆਉਦੇ ਖਰੀਦ ਕੇਂਦਰਾਂ ਵਿਚ ਕਣਕ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮੁੱਖ ਮੰਡੀ ਚੀਮਾ ਵਿਖੇ ਮਾਰਕੀਟ ਕਮੇਟੀ ਚੀਮਾ ਦੇ ਸਕੱਤਰ ਜਸਵੀਰ ਸਿੰਘ ਸਮਾਓ ਤੇ ਆਡ਼ਤੀਆ ਐਸੋਸੀਏਸ਼ਨ ਚੀਮਾ ਦੇ ਪ੍ਰਧਾਨ ਡਿੰਪਲ ਦਿਡ਼ਬੇ ਵਾਲਾ ਨੇ ਕਣਕ ਦੀ ਖਰੀਦ ਸਾਂਝੇ ਤੌਰ ’ਤੇ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰ ਤੇ ਆਡ਼ਤੀਏ ਵੀ ਹਾਜ਼ਰ ਸਨ। ਖਰੀਦ ਸਬੰਧੀ ਜਾਣਕਾਰੀ ਦਿੰਦੀਆ ਸਕੱਤਰ ਜਸਵੀਰ ਸਿੰਘ ਸਮਾਓ ਨੇ ਦੱਸਿਆ ਕੀ ਅੱਜ ਦੀ ਖਰੀਦ ਦੌਰਾਨ ਪਿੰਡ ਬੀਰ ਕਲਾਂ ਦੇ ਦੋ ਕਿਸਾਨਾਂ ਦੀ 50- 50 ਕੁਇੰਟਲ ਕਣਕ ਦੀ ਖਰੀਦ ਪਨਗਰੇਨ ਨੇ ਕੀਤੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕੀ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਆਡ਼ਤੀਆ ਤੇ ਲੇਬਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਸ ਲਈ ਉਨ੍ਹਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਖਰੀਦ ਏਜੰਸੀ ਪਨਗਰੇਨ ਵੱਲੋਂ ਇੰਸਪੈਕਟਰ ਗੁਰਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਮਾਰਕਫੈਡ ਵੱਲੋਂ ਅੰਮ੍ਰਿਤਪਾਲ ਕੌਰ, ਕੁਲਦੀਪ ਸਿੰਘ ਮੈਨੇਜਰ ਮਾਰਕਫੈੱਡ ਤੇ ਮਾਰਕੀਟ ਕਮੇਟੀ ਚੀਮਾ ਵੱਲੋਂ ਬਲਜੀਤ ਸਿੰਘ, ਆਡ਼ਤੀ ਸੰਜੀਵ ਕੁਮਾਰ, ਕਮਲ ਬਾਂਸਲ, ਰਵਿੰਦਰ ਆਸੂ, ਮੰਗਤ ਰਾਏ ਆਦਿ ਹਾਜ਼ਰ ਸਨ।
